ਲੰਪੀ ਸਕਿੱਨ ਦੀ ਦਹਿਸ਼ਤ

0
270

ਨਵੀਂ ਦਿੱਲੀ : ਹਫਤੇ ’ਚ 1000 ਤੋਂ ਵੱਧ ਤਾਜ਼ਾ ਕੇਸਾਂ ਅਤੇ 100 ਪਸ਼ੂਆਂ ਦੀ ਮੌਤ ਨਾਲ ਲੰਪੀ ਸਕਿੱਨ ਬਿਮਾਰੀ (ਐੱਲ ਐੱਸ ਡੀ) ਇਕ ਵਾਰ ਫਿਰ ਦੇਸ਼ ’ਚ ਫੈਲਣੀ ਸ਼ੁਰੂ ਹੋ ਗਈ ਹੈ। ਪਿਛਲੇ ਸਾਲ ਇਸ ਬਿਮਾਰੀ ਨੇ ਦੇਸ਼-ਭਰ ’ਚ ਡੇਢ ਲੱਖ ਤੋਂ ਵੱਧ ਪਸ਼ੂਆਂ ਦੀ ਜਾਨ ਲੈ ਕੇ ਤਬਾਹੀ ਮਚਾਈ ਸੀ।
ਹੁਣ ਤੱਕ ਦੇਸ਼ ’ਚ ਐੱਲ ਐੱਸ ਡੀ ਦੇ ਕੇਸ 10000 ਹਨ। ਕੇਂਦਰ ਸਰਕਾਰ ਨੇ ਹਾਲਾਂਕਿ ਦਾਅਵਾ ਕੀਤਾ ਹੈ ਕਿ ਸਥਿਤੀ ਫਿਲਹਾਲ ਕਾਬੂ ਹੇਠ ਹੈ। ਅਧਿਕਾਰੀਆਂ ਨੇ ਦੱਸਿਆ ਕਿ ਉੱਤਰਾਖੰਡ, ਕਰਨਾਟਕ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਸਭ ਤੋਂ ਵੱਧ ਪ੍ਰਭਾਵਤ ਰਾਜ ਹਨ। ਰਾਜਸਥਾਨ, ਪੰਜਾਬ ਅਤੇ ਹਰਿਆਣਾ, ਜੋ ਪਿਛਲੇ ਸਾਲ ਸਭ ਤੋਂ ਵੱਧ ਪ੍ਰਭਾਵਤ ਰਾਜਾਂ ’ਚ ਸਨ, ’ਚ ਹੁਣ ਤੱਕ ਕੋਈ ਕੇਸ ਸਾਹਮਣੇ ਨਹੀਂ ਆਇਆ ਹੈ। ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਹੈ ਕਿ ਸਾਰੇ ਰਾਜਾਂ ਨੂੰ ਮੌਨਸੂਨ ਸੀਜ਼ਨ ਦੌਰਾਨ ਬਿਮਾਰੀ ਦੇ ਫੈਲਣ ਦੀ ਸੰਭਾਵਨਾ ਬਾਰੇ ਪਹਿਲਾਂ ਹੀ ਚੌਕਸ ਕਰ ਦਿੱਤਾ ਗਿਆ ਹੈ ਅਤੇ ਉਨ੍ਹਾਂ ਨੂੰ ਟੀਕਾਕਰਨ ’ਚ ਤੇਜ਼ੀ ਲਿਆਉਣ ਦੇ ਨਿਰਦੇਸ਼ ਦਿੱਤੇ ਗਏ ਹਨ।

LEAVE A REPLY

Please enter your comment!
Please enter your name here