ਨੌਜਵਾਨ ਦਾ ਕਤਲ, ਪੁਲਸ ਨੂੰ ਗੈਂਗਵਾਰ ਦਾ ਸ਼ੱਕ

0
297

ਬੁਤਾਲਾ (ਨਿਰਮਲ ਸੰਘਾ)- ਬੁੱਧਵਾਰ ਸਵੇਰੇ ਕਰੀਬ 11 ਵਜੇ ਤਿੰਨ-ਚਾਰ ਹਥਿਆਰਬੰਦ ਨਕਾਬਪੋਸ਼ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਕਰਕੇ ਪਿੰਡ ਸਠਿਆਲਾ ’ਚ ਨੌਜਵਾਨ ਦਾ ਕਤਲ ਕਰ ਦਿੱਤਾ। ਪੁਲਸ ਸੂਤਰਾਂ ਮੁਤਾਬਕ ਇਹ ਕਤਲ ਗੈਂਗਵਾਰ ਦਾ ਨਤੀਜਾ ਹੋ ਸਕਦਾ ਹੈ। 38 ਸਾਲਾ ਜਰਨੈਲ ਸਿੰਘ ਪੁੱਤਰ ਅਜੀਤ ਸਿੰਘ ਚੱਕੀ ਤੋਂ ਤੇਲ ਕਢਵਾ ਕੇ ਬਾਹਰ ਆ ਰਿਹਾ ਸੀ ਤਾਂ ਤਿੰਨ-ਚਾਰ ਨੌਜਵਾਨਾਂ ਨੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਉਸ ਦੇ 20-25 ਗੋਲੀਆਂ ਲੱਗੀਆਂ ਤੇ ਉਸ ਦੀ ਮੌਤ ਹੋ ਗਈ।
ਉਹ ਵੇਟ ਲਿਫਟਰ ਸੀ ਅਤੇ ਲੰਮਾ ਸਮਾਂ ਸਰਕਾਰੀ ਕਾਲਜ ਸਠਿਆਲਾ ਦਾ ਪ੍ਰਧਾਨ ਵੀ ਰਿਹਾ। ਇਸ ਮੌਕੇ ਘੜੁੱਕਾ ਚਾਲਕ ਮੇਜਰ ਸਿੰਘ ਪੁੱਤਰ ਤਾਰਾ ਸਿੰਘ ਗੋਲੀਆਂ ਲੱਗਣ ਕਾਰਨ ਜ਼ਖਮੀ ਹੋ ਗਿਆ, ਪਰ ਉਸ ਦੀ ਹਾਲਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ। ਸੀ ਸੀ ਟੀ ਵੀ ਫੁਟੇਜ ਤੋਂ ਪਤਾ ਲੱਗਦਾ ਹੈ ਕਿ ਹਮਲਾਵਰਾਂ ਨੂੰ ਦੇਖ ਕੇ ਜਰਨੈਲ ਭੱਜਣ ਲੱਗਦਾ ਹੈ ਤਾਂ ਉਹ ਫਾਇਰਿੰਗ ਕਰ ਦਿੰਦੇ ਹਨ। ਉਹ ਉਸ ਦੇ ਮਰ ਜਾਣ ਦੇ ਬਾਅਦ ਵੀ ਗੋਲੀਆਂ ਮਾਰਦੇ ਰਹੇ। ਦੱਸਿਆ ਜਾਂਦਾ ਹੈ ਕਿ ਸਵਿਫਟ ਕਾਰ ਵਿਚ ਆਏ ਹਮਲਾਵਰ ਗੋਪੀ ਘਣਸ਼ਿਆਮਪੁਰੀਆ ਗਰੋਹ ਦੇ ਮੈਂਬਰ ਸਨ। ਐੱਸ ਐੱਸ ਪੀ ਅੰਮਿ੍ਰਤਸਰ ਦਿਹਾਤੀ ਸਤਿੰਦਰ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਕਤਲ ਨਾਲ ਸੰਬੰਧਤ ਮੁਲਜ਼ਮਾਂ ਦੀ ਸ਼ਨਾਖਤ ਕਰ ਲਈ ਗਈ ਹੈ।

LEAVE A REPLY

Please enter your comment!
Please enter your name here