36.7 C
Jalandhar
Friday, April 19, 2024
spot_img

ਭਾਜਪਾ ਦੇ ਰਾਜ ’ਚ…

ਭਾਜਪਾ ਮੱਧ ਪ੍ਰਦੇਸ਼ ਵਿਚ ਕਈ ਵਰ੍ਹਿਆਂ ਤੋਂ ਰਾਜ ਕਰ ਰਹੀ ਹੈ। ਇਸ ਸਾਲ ਦੇ ਅਖੀਰ ਵਿਚ ਉਥੇ ਅਸੰਬਲੀ ਚੋਣਾਂ ਹੋਣੀਆਂ ਹਨ। ਜਿੱਤਣ ਲਈ ਭਾਜਪਾ ਨੇ ਚਮਕੀਲੇ ਇਸ਼ਤਿਹਾਰਾਂ ਰਾਹੀਂ ਵੋਟਰਾਂ ਨੂੰ ਲੁਭਾਉਣਾ ਸ਼ੁਰੂ ਕਰ ਦਿੱਤਾ ਹੈ। ਪ੍ਰੈੱਸ ਕਾਨਫਰੰਸਾਂ ਕਰਕੇ ਮੁੱਖ ਵਿਰੋਧੀ ਧਿਰ ਕਾਂਗਰਸ ਨੂੰ ਭੰਡ ਰਹੀ ਹੈ, ਪਰ ਆਪਣੀ ਕਾਰਗੁਜ਼ਾਰੀ ਬਾਰੇ ਨਹੀਂ ਦੱਸ ਰਹੀ। ਭਾਜਪਾ ਨੇ ਕਿਹਾ ਸੀ ਕਿ ਉਹ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਏਗੀ। ਹਰ ਬੱਚਾ ਸਕੂਲ ਜਾਏਗਾ। ਏਨੇ ਵਰ੍ਹੇ ਰਾਜ ਕਰਨ ਦੇ ਬਾਅਦ ਉਹ ਇਹ ਨਹੀਂ ਦੱਸ ਰਹੀ ਕਿ ਕੀ ਮੱਧ ਪ੍ਰਦੇਸ਼ ਦਾ ਹਰ ਬੱਚਾ ਸਕੂਲ ਜਾ ਰਿਹਾ ਹੈ? ਜਿਹੜੇ ਜਾਂਦੇ ਹਨ, ਉਨ੍ਹਾਂ ਦੀ ਹਾਲਤ ਕੀ ਹੈ? ਕੀ ਸਕੂਲਾਂ ਵਿਚ ਪੂਰੇ ਟੀਚਰ ਹਨ? ਕੀ ਸਕੂਲਾਂ ਵਿਚ ਬੁਨਿਆਦੀ ਸਹੂਲਤਾਂ ਹਨ? ਸਿੱਖਿਆ ਮੰਤਰੀ ਇੰਦਰ ਸਿੰਘ ਪਰਮਾਰ ਸਿੱਖਿਆ ਖੇਤਰ ਦੀ ਹਾਲਤ ਸੁਧਾਰਨ ਵੱਲ ਧਿਆਨ ਦੇਣ ਦੀ ਥਾਂ ਕੁੜੀਆਂ ਨੂੰ ਥੀਏਟਰਾਂ ਵਿਚ ਲਿਜਾ ਕੇ ‘ਦਿ ਕੇਰਲਾ ਸਟੋਰੀ’ ਫਿਲਮ ਦਿਖਾਉਣ ਵਿਚ ਮਸਤ ਹਨ। ਰਾਜ ਸਭਾ ਵਿਚ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਨੇ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਦੱਸਿਆ ਸੀ ਕਿ ਮੱਧ ਪ੍ਰਦੇਸ਼ ਦੇ ਸਕੂਲਾਂ ’ਚ 98562 ਟੀਚਰਾਂ ਦੇ ਅਹੁਦੇ ਖਾਲੀ ਪਏ ਹਨ। 22 ਮਾਰਚ 2023 ਨੂੰ ਇਕ ਲਿਖਤੀ ਸਵਾਲ ਦੇ ਜਵਾਬ ਵਿਚ ਕੇਂਦਰੀ ਸਿੱਖਿਆ ਰਾਜ ਮੰਤਰੀ ਅੰਨਪੂਰਨਾ ਦੇਵੀ ਨੇ ਦੱਸਿਆ ਸੀ ਕਿ ਮੱਧ ਪ੍ਰਦੇਸ਼ ਦੇ 17085 ਸਕੂਲ ਸਿਰਫ ਇਕ ਟੀਚਰ ਦੇ ਭਰੋਸੇ ਚੱਲ ਰਹੇ ਹਨ। ਇਕ ਟੀਚਰ ਨਾਲ ਸਕੂਲ ਵਾਲੇ ਰਾਜਾਂ ਵਿਚ ਮੱਧ ਪ੍ਰਦੇਸ਼ ਨੰਬਰ ਇਕ ’ਤੇ ਹੈ। ਬੁਨਿਆਦੀ ਸਹੂਲਤਾਂ ਦਾ ਇੱਥੋਂ ਪਤਾ ਲਗਦਾ ਹੈ ਕਿ ਸਕੂਲੀ ਸਿੱਖਿਆ ਤੇ ਸਾਖਰਤਾ ਵਿਭਾਗ ਮੁਤਾਬਕ ਮੱਧ ਪ੍ਰਦੇਸ਼ ਦੇ 1770 ਸਕੂਲਾਂ ਵਿਚ ਕੁੜੀਆਂ ਲਈ ਵੱਖਰੀ ਟਾਇਲਟ ਦੀ ਵਿਵਸਥਾ ਨਹੀਂ ਹੈ। 33623 (36 ਫੀਸਦੀ) ਸਕੂਲਾਂ ਵਿਚ ਲਾਇਬਰੇਰੀ ਨਹੀਂ ਹੈ। ਜਿੱਥੇ ਹਨ, ਉਸ ਦਾ ਮਤਲਬ ਇਹ ਨਹੀਂ ਕਿ ਉਨ੍ਹਾਂ ਵਿਚ ਕਿਤਾਬਾਂ ਵੀ ਹੋਣ। 35451 (38 ਫੀਸਦੀ) ਦੀਆਂ ਲਾਇਬਰੇਰੀਆਂ ਵਿਚ ਕਿਤਾਬਾਂ ਨਹੀਂ ਹਨ। ਮਤਲਬ ਹਰ ਤੀਜਾ ਸਕੂਲ ਬਿਨਾਂ ਲਾਇਬਰੇਰੀ ਚੱਲ ਰਿਹਾ ਹੈ। ਭਾਜਪਾ ਸਰਕਾਰ ਬਿਜਲੀ ਮੁਹੱਈਆ ਕਰਾਉਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ, ਪਰ 52888 (57 ਫੀਸਦੀ) ਸਕੂਲਾਂ ਵਿਚ ਬਿਜਲੀ ਦੀ ਵਿਵਸਥਾ ਨਹੀਂ ਹੈ। ਬਿਨਾਂ ਬੱਤੀ ਦੇ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਇਆ ਜਾ ਰਿਹਾ ਹੈ। 35882 ਸਕੂਲਾਂ (39 ਫੀਸਦੀ) ਵਿਚ ਹੱਥ ਧੋਣ ਦੀ ਸਹੂਲਤ ਨਹੀਂ ਹੈ। 66882 ਸਕੂਲਾਂ (72 ਫੀਸਦੀ) ਵਿਚ ਡਾਕਟਰੀ ਸਹੂਲਤ ਨਹੀਂ ਹੈ। ਕੁਲ ਮਿਲਾ ਕੇ ਭਾਜਪਾ ਦੇ ਸ਼ਾਸਨ ਵਾਲੇ ਮੱਧ ਪ੍ਰਦੇਸ਼ ਸਿੱਖਿਆ ਦੇ ਜਿਹੜੇ ਢਾਂਚੇ ਨਾਲ ਬੱਚਿਆਂ ਦਾ ਭਵਿੱਖ ਸੁਨਹਿਰਾ ਬਣਾਉਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਉਹ ਖੁਦ ਹੀ ਹਨੇਰੇ ਵਿਚ ਹੈ।

Related Articles

LEAVE A REPLY

Please enter your comment!
Please enter your name here

Latest Articles