31.1 C
Jalandhar
Saturday, July 27, 2024
spot_img

ਫਰਜ਼ੀ ਵੀਡੀਓ ਕਾਲ ਤੋਂ ਜ਼ਰਾ ਬਚ ਕੇ

ਨਵੀਂ ਦਿੱਲੀ : ਅੱਜਕੱਲ੍ਹ ਮੋਬਾਇਲ ਲੱਗਭੱਗ ਸਾਰਿਆਂ ਕੋਲ ਹੈ। ਫੋਨ ’ਤੇ ਗੱਲ ਹੁੰਦੀ ਹੈ, ਵਟਸਐਪ ’ਤੇ ਵੀਡੀਓ ਕਾਲ ਹੁੰਦੀ ਹੈ, ਪੈਸੇ ਤੁਰਤ-ਫੁਰਤ ਟਰਾਂਸਫਰ ਹੁੁੰਦੇ ਹਨ। ਇਸ ’ਚ ਧੋਖਾਧੜੀ ਵੀ ਖੂਬ ਹੋਣ ਲੱਗੀ ਹੈ। ਪਿਛਲੇ ਦਿਨੀਂ ਇੱਕ ਠੱਗ ਨੇ ਇੱਕ ਡਾਕਟਰ ਤੋਂ ਸਾਢੇ ਚਾਰ ਕਰੋੜ ਰੁਪਏ ਉਡਾਅ ਲਏ। ਹੁਣ ਇੱਕ ਬੈਂਕਰ ਵੀ ਇਸ ਤਰ੍ਹਾਂ ਦੀ ਠੱਗੀ ਦਾ ਸ਼ਿਕਾਰ ਹੋਈ ਹੈ। ਪੱਛਮੀ ਦਿੱਲੀ ਦਾ ਇਹ ਨਵਾਂ ਮਾਮਲਾ ਹੈ। ਮਹਿਲਾ ਦੇ ਖਾਤੇ ’ਚੋਂ 2 ਲੱਖ ਰੁਪਏ ਉਡਾਅ ਲਏ ਗਏ। ਮਹਿਲਾ ਨੇ ਪੁਲਸ ਨੂੰ ਦਿੱਤੀ ਆਪਣੀ ਸ਼ਿਕਾਇਤ ’ਚ ਦੱਸਿਆ, ‘ਉਨ੍ਹਾਂ ਖੁਦ ਨੂੰ ਮੁੰਬਈ ਕ੍ਰਾਇਮ ਬਾਂਚ ਨਾਲ ਜੁੜਿਆ ਦੱਸਿਆ ਅਤੇ ਕਿਹਾ ਕਿ ਮੇਰਾ ਅਕਾਊਂਟ ਅੱਤਵਾਦੀਆਂ ਦੀ ਫੰਡਿੰਗ ਨਾਲ ਸੰਬੰਧਤ ਜੁੜਿਆ ਹੋਇਆ ਹੈ। ਇਸ ਤੋਂ ਬਾਅਦ ਉਨ੍ਹਾਂ ਰੁਪਏ ਟਰਾਂਸਫਰ ਕਰਾਉਣ ਲਈ ਮਜਬੂਰ ਕੀਤਾ।’ ਮਹਿਲਾ ਦਾ ਕਹਿਣਾ ਹੈ ਕਿ ਉਹ ਇੱਕ ਬੈਂਕ ’ਚ ਸੀ, ਜਦ ਉਸ ਕੋਲ ਅਗਿਆਤ ਨੰਬਰ ਤੋਂ ਫੋਨ ਆਇਆ। ਦੱਸਿਆ ਗਿਆ ਕਿ ਕਾਲ ਕੋਰੀਅਰ ਕੰਪਨੀ ਤੋਂ ਹੈ। ਉਨ੍ਹਾ ਜ਼ਿਆਦਾ ਜਾਣਕਾਰੀ ਲਈ 1 ਦਬਾਉਣ ਲਈ ਕਿਹਾ। ਅਪਰੇਟਰ ਨੇ ਕਿਹਾ ਕਿ ਇੱਕ ਕੋਰੀਅਰ ਨੂੰ ਜ਼ਬਤ ਕੀਤਾ ਗਿਆ ਹੈ ਅਤੇ ਤੁਹਾਡੇ ਖਿਲਾਫ਼ ਇੱਕ ਐੱਫ਼ ਆਈ ਆਰ ਦਰਜ ਕੀਤੀ ਗਈ ਹੈ। ਮੈਨੂੰ ਲੱਗਾ ਕਿ ਕਿਸੇ ਨੇ ਮੇਰੇ ਨਾਂਅ ਤੋਂ ਕੋਰੀਅਰ ਭੇਜਿਆ ਹੋਵੇਗਾ। ਮੈਂ ਡਰ ਗਈ, ਠੀਕ ਨਾਲ ਸੋਚ ਨਹੀਂ ਸਕੀ ਅਤੇ ਉਸ ਦੇ ਜਾਲ ’ਚ ਫਸ ਗਈ।
ਫੋਨ ਕਰਨ ਵਾਲੀ ਔਰਤ ਨੇ ਕਿਹਾ ਕਿ ਉਹ ਮੁੰਬਈ ’ਚ ਨਾਰਕੋਟਿਕਸ ਡਿਪਾਰਟਮੈਂਟ ਨਾਲ ਜੋੜ ਰਹੀ ਹੈ। ਇਸ ਤੋਂ ਬਾਅਦ ਉਸੇ ਸਕਾਇਪ ਕਾਲ ’ਤੇ ਆਉਣ ਲਈ ਕਿਹਾ। ਵੀਡੀਓ ’ਚ ਦਿਖਾ ਕੇ ਬੈਕਗਰਾੳਂਡ ’ਚ ਨਾਰਕੋਟਿਕਸ ਡਿਪਾਰਟਮੈਂਟ ਦੇ ਲੋਗੋ ਦੇ ਨਾਲ 4-5 ਲੋਕ ਦਿਖਾਈ ਦੇ ਰਹੇ ਸਨ। ਠੱਗਾਂ ਨੇ ਕਿਹਾ ਕਿ ਕੋਰੀਅਰ ’ਚ ਪਾਸਪੋਰਟ, ਕੱਪੜੇ ਅਤੇ ਡਰੱਗ ਮਿਲੇ ਹਨ ਅਤੇ ਉਸ ਖਿਲਾਫ਼ ਕਈ ਸ਼ਿਕਾਇਤਾਂ ਦਰਜ ਕਰਾਈਆਂ ਗਈਆਂ ਹਨ। ਮਹਿਲਾ ਨੇ ਦੱਸਿਆ, ‘ਉਹ ਦੋ ਘੰਟੇ ਤੱਕ ਇਸੇ ਤਰ੍ਹਾਂ ਪ੍ਰੇਸ਼ਾਨ ਕਰਦੇ ਰਹੇ, ਜਦ ਉਨ੍ਹਾਂ ਨੂੰ ਲੱਗਾ ਕਿ ਮੈਂ ਸੋਚ ਨਹੀਂ ਪਾ ਰਹੀ ਤਾਂ ਉਨ੍ਹਾਂ ਕਿਹਾ ਕਿ ਆਰ ਬੀ ਆਈ ਮੇਰੇ ਖਾਤੇ ਦੀ ਜਾਂਚ ਕਰੇਗਾ ਅਤੇ ਮੈਨੂੰ ਪੈਸੇ ਟਰਾਂਸਫਰ ਕਰਨ ਲਈ ਕਿਹਾ ਗਿਆ। ਮੈਂ ਉਨ੍ਹਾਂ ਨੂੰ ਬੇਨਤੀ ਕਰਕੇ ਆਪਣੀ ਗੱਲ ਕਹਿੰਦੀ ਰਹੀ, ਪਰ ਉਨ੍ਹਾਂ ਕਿਹਾ ਕਿ ਮੇਰਾ ਅਪਰਾਧੀਆਂ ਅਤੇ ਅੱਤਵਾਦੀਆਂ ਨਾਲ ਸੰਬੰਧ ਜੁੜਿਆ ਹੈ।’ ਠੱਗਾਂ ਨੇ ਜੋ ਵਾਲਿਟ ਦੱਸਿਆ, ਮਹਿਲਾ ਨੇ ਪੈਸੇ ਭੇਜ ਦਿੱਤੇ। ਜਦ ਤੱਕ ਉਸ ਨੂੰ ਮਹਿਸੂਸ ਹੋਇਆ ਕਿ ਉਸ ਨਾਲ ਧੋਖਾਧੜੀ ਹੋਈ ਹੈ, ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਮਹਿਲਾ ਨੇ ਦਿੱਲੀ ਸਾਇਬਰ ਸੈੱਲ ’ਚ ਇਸ ਦੀ ਸ਼ਿਕਾਇਤ ਕੀਤੀ। ਮਹਿਲਾ ਨੇ ਦੱਸਿਆ ਕਿ ਕੋਰੀਅਰ ਕੰਪਨੀ ਵੱਲੋਂ ਫੋਨ ਕਰਨ ਵਾਲੇ ਨੇ ਕਿਹਾ ਕਿ ਤਾਇਪੇ ਭੇਜਿਆ ਗਿਆ ਤੁਹਾਡੇ ਵੱਲੋਂ ਪੈਕੇਜ ਡਲਿਵਰ ਨਹੀਂ ਹੋਇਆ। ਜਦ ਮੈਂ ਕਿਹਾ ਕਿ ਮੈਂ ਤਾਂ ਕੋਈ ਪੈਕੇਜ ਭੇਜਿਆ ਹੀ ਨਹੀਂ, ਉਸ ਨੇ ਕਿਹਾ ਕਿ ਉਸ ’ਤੇ ਤੁਹਾਡਾ ਆਧਾਰ ਕਾਰਡ ਹੈ। ਅਪਰੇਟਰ ਨੇ ਕਿਹਾ ਕਿ ਪੈਕੇਜ ’ਚ ਕੱਪੜੇ, ਲੈਪਟਾਪ, ਪਾਸਪੋਰਟ ਅਤੇ ਡਰੱਗ ਹੈ। ਇਸ ਤੋਂ ਬਾਅਦ ਉਸ ਨੇ ਕਥਿਤ ਤੌਰ ’ਤੇ ਨਾਰਕੋਟਿਕਸ ਡਵੀਜ਼ਨ ਦੱਸਿਆ ਤੇ ਫੋਨ ਕਨੈਕਟ ਕਰ ਦਿੱਤਾ। ਉਸ ਨੂੰ ਸਕਾਇਪ ਡਾਊਨਲੋਡ ਕਰਨ ਨੂੰ ਕਿਹਾ ਗਿਆ। ਕੁਝ ਸਮੇਂ ਬਾਅਦ ਮਹਿਲਾ ਆਪਣੇ ਡਾਕਟਰ ਨਾਲ ਮਿਲੀ ਅਤੇ ਪੂਰੀ ਗੱਲ ਦੱਸੀ। ਉਨ੍ਹਾ ਨੇ ਕਿਹਾ ਕਿ ਇਹ ਧੋਖਾਧੜੀ ਹੋ ਸਕਦੀ ਹੈ, ਫਿਰ ਮਹਿਲਾ ਨੇ ਇੰਟਰਨੈੱਟ ’ਤੇ ਸਰਚ ਕੀਤਾ ਅਤੇ ਪਤਾ ਚੱਲਿਆ ਕਿ ਇਸ ਤਰ੍ਹਾਂ ਦਾ ਹੀ ਇੱਕ ਕੇਸ ਹੁਣੇ ਜਿਹੇ ਹੋਇਆ ਸੀ। ਵਟਸਐਪ ’ਤੇ ਵੀਡੀਓ ਕਾਲ ਕਰਕੇ ਵੀ ਠੱਗਾਂ ਵੱਲੋਂ ਬਲੈਕਮੇਲ ਕਰਕੇ ਠਗੀ ਕੀਤੀ ਜਾ ਰਹੀ ਹੈ। ਇਸ ਤਰ੍ਹਾਂ ਦਾ ਇੱਕ ਮਾਮਲਾ ਲਖਨਊ ’ਚ 28 ਸਾਲਾ ਇੰਜੀਨੀਅਰ ਅੰਕਿਤ ਕੁਮਾਰ ਨਾਲ ਹੋਇਆ। ਅੰਕਿਤ ਕੁਮਾਰ ਨੂੰ ਰਾਤ ਅਚਾਨਕ ਅਣਜਾਣ ਨੰਬਰ ਤੋਂ ਵੀਡੀਓ ਕਾਲ ਆਈ। ਅੰਕਿਤ ਨੇ ਵੀਡੀਓ ਕਾਲ ਨੂੰ ਰਸੀਵ ਕਰ ਲਿਆ, ਦੂਜੇ ਪਾਸੇ ਇੱਕ ਲੜਕੀ ਦੀ ਅਸ਼ਲੀਲ ਤਸਵੀਰ ਸਾਹਮਣੇ ਆਈ। ਅਚਾਨਕ ਅਣਜਾਣ ਨੰਬਰ ਤੋਂ ਵਟਸਐਪ ’ਤੇ ਆਈ ਵੀਡੀਓ ਕਾਲ ਅਤੇ ਫਿਰ ਉਸ ਵੀਡੀਓ ਕਾਲ ’ਤੇ ਕੱਪੜੇ ਉਤਾਰਦੀ ਲੜਕੀ ਨੂੰ ਦੇਖ ਅੰਕਿਤ ਕੁਝ ਸਮਝ ਨਹੀਂ ਸਕਿਆ। ਥੋੜ੍ਹੀ ਦੇਰ ’ਚ ਉਸ ਨੇ ਵੀਡੀਓ ਕਾਲ ਬੰਦ ਕਰ ਦਿੱਤੀ। ਅੱਧੇ ਘੰਟੇ ਬਾਅਦ ਵਟਸਐਪ ’ਤੇ ਵੀਡੀਓ ਆਇਆ। ਉਸ ’ਚ ਅੰਕਿਤ ਦੀ ਅਸ਼ਲੀਲ ਵੀਡੀਓ ਸੀ। ਨਾਲ ਹੀ ਧਮਕੀ ਆ ਗਈ ਕਿ ਜੇ ਪੈਸੇ ਨਹੀਂ ਦਿੱਤੇ ਤਾਂ ਇਹ ਵੀਡੀਓ ਵਾਇਰਲ ਕਰ ਦਿੱਤੀ ਜਾਵੇਗੀ। ਦੂਜੇ ਦਿਨ ਉਸ ਦੇ ਮੋਬਾਇਲ ’ਤੇ ਇੱਕ ਮੈਸੇਜ ਆਇਆ। ਮੈਸੇਜ ’ਚ ਅੰਕਿਤ ਤੋਂ ਗੂਗਲ ਪੇ ’ਤੇ ਪੈਸੇ ਦੀ ਮੰਗ ਕੀਤੀ ਗਈ। ਪੈਸੇ ਨਾ ਦੇਣ ’ਤੇ ਉਸ ਦੀ ਅਸ਼ਲੀਲ ਵੀਡੀਓ ਵਾਇਰਲ ਕਰਨ ਦੀ ਧਮਕੀ ਦਿੱਤੀ ਗਈ। ਉਸ ਨੇ ਇਸ ਦੀ ਸਾਰੀ ਜਾਣਕਾਰੀ ਪੁਲਸ ਨੂੰ ਦਿੱਤੀ। ਇੰਟਰਨੱੈਟ ਮੋਬਾਇਲ ਦੇ ਇਸ ਦੌਰ ’ਚ ਇਸ ਤਰ੍ਹਾਂ ਦੀਆਂ ਘਟਨਾਵਾਂ ਕਿਸੇ ਦੇ ਨਾਲ ਵੀ ਹੋ ਸਕਦੀਆਂ ਹਨ। ਫੇਸਬੁਕ ਦੀ ਫਰਜ਼ੀ ਆਈ ਡੀ ਬਣਾ ਕੇ ਦੋਸਤਾਂ ਤੋਂ ਪੈਸੇ ਮੰਗਾਉਣ ਵਾਲਿਆਂ ਦੀ ਤਰ੍ਹਾਂ ਹੁਣ ਸਾਇਬਰ ਕਰਾਇਮ ਕਰਨ ਵਾਲਿਆਂ ਦਾ ਇਹ ਤਰੀਕਾ ਚਰਚਾ ’ਚ ਨਹੀਂ ਆਇਆ, ਪਰ ਤੁਸੀਂ ਸਾਵਧਾਨ ਹੋ ਜਾਓ।

Related Articles

LEAVE A REPLY

Please enter your comment!
Please enter your name here

Latest Articles