47 C
Jalandhar
Friday, June 14, 2024
spot_img

ਮੰਗਾਂ ਮੰਨਣ ਦਾ ਭਰੋਸਾ ਮਿਲਣ ‘ਤੇ ਬਿਜਲੀ ਮੁਲਾਜ਼ਮਾਂ ਵੱਲੋਂ ਸੰਘਰਸ਼ 20 ਦਿਨਾਂ ਲਈ ਮੁਲਤਵੀ

ਸਮਰਾਲਾ (ਸੁਰਜੀਤ ਸਿੰਘ)-ਬਿਜਲੀ ਮੰਤਰੀ ਪੰਜਾਬ ਹਰਭਜਨ ਸਿੰਘ ਈ ਟੀ ਓ ਦੀ ਪ੍ਰਧਾਨਗੀ ਹੇਠ ਪਾਵਰਕਾਮ ਮੈਨੇਜਮੈਂਟ ਅਤੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਦਰਮਿਆਨ ਹੋਈ ਮੀਟਿੰਗ ਵਿੱਚ ਮੁਲਾਜ਼ਮ ਮੰਗਾਂ ਮੰਨਣ ਦਾ ਭਰੋਸਾ ਦੇਣ ‘ਤੇ 20 ਦਿਨਾਂ ਤੱਕ ਸਾਰੇ ਸੰਘਰਸ਼ ਪ੍ਰੋਗਰਾਮ ਮੁਲਤਵੀ ਕਰਨ ਦਾ ਫੈਸਲਾ ਕੀਤਾ ਗਿਆ |
ਮੀਟਿੰਗ ਵਿੱਚ ਸਰਕਾਰ ਤੇ ਪਾਵਰ ਮੈਨੇਜਮੇਂਟ ਵੱਲੋਂ ਤੇਜਵੀਰ ਸਿੰਘ ਪਿ੍ੰਸੀਪਲ ਸਕੱਤਰ ਪਾਵਰ, ਇੰਜ: ਬਲਦੇਵ ਸਿੰਘ ਸਰਾਂ ਸੀ.ਐੱਮ.ਡੀ. ਪੀ.ਅੱੈਸ.ਪੀ.ਸੀ.ਐੱਲ. ਇੰਜ: ਰਵਿੰਦਰ ਸਿੰਘ ਸੈਣੀ ਡਾਇਰੈਕਟਰ ਵਣਜ ਅਤੇ ਪ੍ਰਬੰਧਕੀ, ਇੰਜ: ਭਵਜੀਤ ਸਿੰਘ ਚਾਵਲਾ ਮੁੱਖ ਇੰਜੀ: ਐਚ.ਆਰ.ਡੀ. ਸਮੇਤ ੳੱਪ ਮੁੱਖ ਇੰਜੀਨੀਅਰ, ਇੰਜ: ਪਰਵਿੰਦਰਜੀਤ ਸਿੰਘ ਉਪ ਮੁੱਖ ਇੰਜੀਨੀਅਰ ਪ੍ਰਸੋਨਲ, ਸ੍ਰੀਮਤੀ ਹਰਦੀਪ ਕੌਰ ਮੁੱਖ ਲੇਖਾ ਅਫਸਰ ਹੈਡ ਕੁਆਟਰ, ਸ੍ਰੀ ਨਰੇਸ਼ ਸ਼ਰਮਾ ਉਪ ਸਕੱਤਰ ਵਿੱਤ, ਸਮੇਤ ਉਪ ਸਕੱਤਰ ਭਰਤੀ, ਸ੍ਰੀ ਰਣਬੀਰ ਸਿੰਘ ਮੈਨੇਜਰ ਆਈ.ਆਰ. ਕਮ ਕਨਵੀਨਰ ਅਤੇ ਸ੍ਰੀ ਪਿਊਸ਼ ਸਿੰਗਲਾ ਡਿਪਟੀ ਮੈਨੇਜਰ ਅਤੇ ਪੀ.ਐੱਸ.ਈ.ਬੀ. ਇੰਪਲਾਈਜ਼ ਜੁਆਇੰਟ ਫੋਰਮ ਵੱਲੋਂ ਸਰਬ ਸਾਥੀ ਰਤਨ ਸਿੰਘ ਮਜਾਰੀ, ਸਿਕੰਦਰ ਨਾਥ, ਬਲਦੇਵ ਸਿੰਘ ਮੰਢਾਲੀ, ਰਵੇਲ ਸਿੰਘ ਸਹਾਏਪੁਰ, ਹਰਪਾਲ ਸਿੰਘ, ਜਗਰੂਪ ਸਿੰਘ ਮਹਿਮਦਪੁਰ, ਜਗਜੀਤ ਸਿੰਘ ਕੋਟਲੀ, ਅਵਤਾਰ ਸਿੰਘ ਕੈਂਥ, ਕੌਰ ਸਿੰਘ ਸੋਹੀ, ਸਰਬਜੀਤ ਸਿੰਘ ਭਾਣਾ, ਲਖਵੰਤ ਸਿੰਘ ਦਿਓਲ, ਸੁਖਵਿੰਦਰ ਸਿੰਘ ਚਾਹਲ, ਬਲਵਿੰਦਰ ਸਿੰਘ ਸੰਧੂ, ਹਰਮੇਸ਼ ਧੀਮਾਨ, ਗੁਰਦਿੱਤ ਸਿੰਘ ਸਿੰਧੂ, ਸੁਖਵਿੰਦਰ ਸਿੰਘ ਦੁੰਮਨਾ, ਲਖਵਿੰਦਰ ਸਿੰਘ ਅਤੇ ਰਘਬੀਰ ਸਿੰਘ ਸ਼ਾਮਲ ਹੋਏ | ਮੀਟਿੰਗ ਸੁਖਾਵੇ ਮਾਹੌਲ ਵਿੱਚ ਹੋਈ | ਮੀਟਿੰਗ ਦੌਰਾਨ ਬਿਜਲੀ ਮੁਲਾਜਮਾਂ ਦੇ ਭਖਦੇ ਮਸਲਿਆਂ ‘ਤੇ ਵਿਚਾਰ ਚਰਚਾ ਹੋਈ | ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਸੀ.ਆਰ.ਏ. 295/19 ਦੇ ਮਾਮਲੇ ਤੇ ਵਿਚਾਰ ਚਰਚਾ ਕੀਤੀ ਗਈ ਅਤੇ ਬਿਜਲੀ ਮੰਤਰੀ ਨੇ ਵਿਸ਼ਵਾਸ ਦਿਵਾਇਆ ਕਿ ਇਸ ਮਾਮਲੇ ਨੂੰ ਮੈਨੇਜਮੈਂਟ ਨਾਲ ਰਾਬਤਾ ਰੱਖਦੇ ਹੋਏ ਹਮਦਰਦੀ ਪੂਰਵਕ ਸੰਜੀਦਗੀ ਨਾਲ ਵਿਚਾਰਦੇ ਹੋਏ ਹੱਲ ਕੀਤਾ ਜਾਵੇਗਾ | ਇਸ ਦੌਰਾਨ ਬਿਜਲੀ ਮੰਤਰੀ ਨੇ ਜੱਥੇਬੰਦੀ ਨੂੰ ਵਿਸ਼ਵਾਸ ਦਿਵਾਇਆ ਕਿ ਜੋ ਮਾਮਲੇ ਵਿਚਾਰੇ ਗਏ ਹਨ, ਜਿਵੇਂ ਕਿ ਵੇਜ ਫਾਰਮੂਲੇਸ਼ਨ ਕਮੇਟੀ ਵਿੱਚ ਸਾਂਝੇ ਫੋਰਮ ਨੂੰ ਨੁਮਾਇੰਦਗੀ ਦਿੰਦੇ ਹੋਏ ਪੇ ਰੀਵਿਜਨ ਵਿਚਲੀਆਂ ਊਣਤਾਈਆਂ ਨੂੰ ਦੂਰ ਕਰਨ ਸੰਬੰਧੀ, ਓ.ਸੀ. ਨੂੰ ਪੇ ਬੈਂਡ ਲਾਗੂ ਕਰਨ ਸਬੰਧੀ, ਟੀ.ਬੀ.ਪੀ.ਐਸ. ਲਾਗੂ ਕਰਨ ਸਬੰਧੀ ਅਤੇ ਹੋਰ ਪੰਜਾਬ ਸਰਕਾਰ ਦੇ ਵਿੱਤ ਵਿਭਾਗ ਨਾਲ ਸਬੰਧਤ ਹੋਰ ਮੰਗਾਂ ਜਲਦ ਹੀ ਮੀਟਿੰਗ ਕਰਕੇ ਨਿਪਟਾਰਾ ਕਰ ਦਿੱਤਾ ਜਾਵੇਗਾ | ਮੈਨੇਜਮੈਂਟ ਨਾਲ ਸੰਬੰਧਤ ਮੰਗਾਂ ਜਿਵੇਂ ਵਰਕਚਾਰਜ ਤੋਂ ਐੱਸ.ਐੱਸ.ਏ. ਬਣੇ ਕਰਮਚਾਰੀਆਂ ਦੀ ਐੱਸ.ਐੱਸ.ਓ. ਦੀ ਤਰੱਕੀ ਦਾ ਮਾਮਲਾ, ਕੰਟਰੈਕਟ ਮੀਟਰ ਰੀਡਰ, ਕੈਸ਼ੀਅਰ, ਬੀ.ਡੀ. ਨੂੰ ਪੱਕਾ ਕਰਨ ਸਬੰਧੀ ਅਤੇ ਤਿੰਨ ਧਿਰੀ ਸਮਝੌਤੇ ਦੀ ਪਾਲਣਾ ਕਰਨ ਸਬੰਧੀ ਮੈਨੇਜਮੈਂਟ ਨੂੰ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ | ਇਸ ਮੌਕੇ ਟਰਾਂਸਕੋ ਨਾਲ ਸੰਬੰਧਤ ਮਸਲੇ ਬਿਜਲੀ ਮੰਤਰੀ ਦੇ ਧਿਆਨ ਲਿਆਂਦੇ ਗਏ | ਬਿਜਲੀ ਮੰਤਰੀ ਵੱਲੋਂ ਭਰੋਸਾ ਦਿੱਤਾ ਗਿਆ ਕਿ ਜਲਦੀ ਹੀ ਟਰਾਂਸਕੋ ਦੀ ਮੈਨੇਜਮੈਂਟ ਨਾਲ ਮੀਟਿੰਗ ਕਰਵਾ ਕੇ ਮਸਲੇ ਹੱਲ ਕਰਵਾ ਦਿੱਤੇ ਜਾਣਗੇ, ਜੱਥੇਬੰਦੀ ਦੇ ਆਗੂਆਂ ਫੈਸਲਾ ਕੀਤਾ ਕਿ ਜੇਕਰ ਪ੍ਰਸ਼ਾਸਨ ਦੇ 20 ਦਿਨਾਂ ਵਿੱਚ ਮੰਨੀਆਂ ਮੰਗਾਂ ਨਾ ਲਾਗੂ ਕੀਤੀਆਂ ਤਾਂ ਅਗਲੇ ਮਹੀਨੇ ਦੇ ਤੀਸਰੇ ਹਫਤੇ ਵਿੱਚ ਬਿਜਲੀ ਮੰਤਰੀ ਦੀ ਰਿਹਾਇਸ਼ ਅੱਗੇ ਧਰਨਾ ਦੇ ਕੇ ਅਗਲੇ ਤਿੱਖੇ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ | ਇਹ ਜਾਣਕਾਰੀ ਸਾਥੀ ਕਰਮਚੰਦ ਭਾਰਦਵਾਜ ਸਕੱਤਰ ਨੇ ਪ੍ਰੈੱਸ ਨੋਟ ਰਾਹੀਂ ਦਿੱਤੀ |

Related Articles

LEAVE A REPLY

Please enter your comment!
Please enter your name here

Latest Articles