ਬਰਫ਼ ’ਚ ਫਸੇ 250 ਸੈਲਾਨੀਆਂ ਨੂੰ ਬਚਾਇਆ

0
205

ਸ਼ਿਮਲਾ : ਹਿਮਾਚਲ ਪ੍ਰਦੇਸ਼ ਦੇ ਲਾਹੌਲ ਸਪਿਤੀ ਦੇ ਬਾਰਾਲਾਚਾ ’ਚ ਲਗਭਗ 250 ਲੋਕ ਫਸ ਗਏ। ਇਨ੍ਹਾਂ ਨੂੰ ਸੁਰੱਖਿਅਤ ਕੱਢਣ ਲਈ 13 ਤੋਂ 14 ਘੰਟੇ ਰੈਸਕਿਊ ਅਪਰੇਸ਼ਨ ਚਲਾਇਆ ਗਿਆ, ਜਿਨ੍ਹਾਂ ਨੂੰ ਸ਼ਨੀਵਾਰ ਸਵੇਰੇ ਸੁਰੱਖਿਅਤ ਕੱਢ ਲਿਆ ਗਿਆ। ਲਾਹੌਲ ਸਪਿਤੀ ਦੇ ਐੱਸ ਪੀ ਮਅੰਕ ਚੌਧਰੀ ਨੇ ਦੱਸਿਆ ਕਿ ਰੈਸਕਿਊ ਕੀਤੇ ਗਏ ਲੋਕਾਂ ਨੂੰ ਆਪਣੇ-ਆਪਣੇ ਘਰ ਰਵਾਨਾ ਕਰ ਦਿੱਤਾ ਗਿਆ ਹੈ। ਉਨ੍ਹਾ ਦੱਸਿਆ ਕਿ ਇੱਕ ਸੈਲਾਨੀ ਨੇ ਸ਼ੁੱਕਰਵਾਰ ਦੁਪਹਿਰ ਬਾਅਦ ਪ੍ਰਸ਼ਾਸਨ ਨੂੰ ਬਾਰਾਲਾਚਾ ’ਚ ਲੋਕਾਂ ਦੇ ਫਸੇ ਹੋਣ ਦੀ ਸੂਚਨਾ ਦਿੱਤੀ ਸੀ। ਇਸ ਤੋਂ ਬਾਅਦ ਪ੍ਰਸ਼ਾਸਨ, ਬੀ ਆਰ ਓ, ਸਥਾਨਕ ਲੋਕਾਂ ਤੇ ਹੋਟਲ ਐਸੋਸੀਏਸ਼ਨ ਆਦਿ ਨੇ ਸੰਯੁਕਤ ਰੂਪ ਨਾਲ ਰੈਸਕਿਊ ਅਪਰੇਸ਼ਨ ਚਲਾਇਆ। ਸਵੇਰੇ 6 ਵਜੇ ਤੱਕ ਸਾਰਿਆਂ ਨੂੰ ਬਾਰਾਲਾਚਾ ਤੋਂ ਸੁਰੱਖਿਅਤ ਕੱਢਿਆ ਜਾ ਸਕਿਆ। ਇਹਨਾਂ ’ਚ ਵੱਖ-ਵੱਖ ਸੂਬਿਆਂ ਦੇ ਸੈਲਾਨੀ ਸ਼ਾਮਲ ਸਨ। ਬਾਰਾਲਾਚਾ ’ਚ ਲਗਭਗ 8 ਕਿਲੋਮੀਟਰ ਸੜਕ ਬਹੁਤ ਤੰਗ ਹੈ। ਇੱਥੇ ਅਕਸਰ ਗੱਡੀਆਂ ਫਸ ਜਾਂਦੀਆਂ ਹਨ। ਖਾਸ ਕਰਕੇ ਮੌਸਮ ਖਰਾਬ ਹੋਣ ਅਤੇ ਬਰਫ਼ਬਾਰੀ ਕਾਰਨ। ਬੀਤੇ ਕੱਲ੍ਹ ਇਸੇ ਤਰ੍ਹਾਂ ਹੋਇਆ, ਜਦ ਦੁਪਹਿਰ ਨੂੰ ਮੌਸਮ ਨੇ ਕਰਵਟ ਬਦਲੀ ਤੇ ਬਰਫਬਾਰੀ ਸ਼ੁਰੂ ਹੋ ਗਈ। ਇਸ ਤੋਂ ਬਾਅਦ ਟ੍ਰੈਫਿਕ ਜਾਮ ਹੋ ਗਿਆ, ਜਿਸ ਕਰਨ ਇਹ ਯਾਤਰੀ ਇੱਥੇ ਫਸ ਗਏ।

LEAVE A REPLY

Please enter your comment!
Please enter your name here