�ਿਕਟਰ ਤੋਂ ਨੇਤਾ ਬਣੇ ਇਮਰਾਨ ਦਾ ਖੇਲ ਖ਼ਤਮ : ਮਰੀਅਮ ਨਵਾਜ਼

0
206

ਇਸਲਾਮਾਬਾਦ : ਨਵਾਜ਼ ਸ਼ਰੀਫ਼ ਦੀ ਬੇਟੀ ਅਤੇ ਪਾਕਿਸਤਾਨ ਮੁਸਲਿਮ ਲੀਗ ਨਵਾਜ਼ (ਪੀ ਐੱਮ ਐੱਲ ਐੱਨ) ਦੀ ਸੀਨੀਅਰ ਉਪ ਪ੍ਰਧਾਨ ਮਰੀਅਮ ਨਵਾਜ਼ ਨੇ ਪਾਕਿਸਤਾਨ ਤਹਿਰੀਕ ਏ ਇਨਸਾਫ ਦੇ ਪ੍ਰਧਾਨ ਇਮਰਾਨ ਖਾਨ ਦਾ ਮਜ਼ਾਕ ਉਡਾਇਆ। ਉਨ੍ਹਾ ਕਿਹਾ ਕਿ ਇਮਰਾਨ ਖਾਨ ਦੀ ਪਾਰਟੀ ਦੇ ਮੈਂਬਰਾਂ ਦਾ ਪਾਕਿਸਤਾਨ ਤੋਂ ਪਲਾਇਨ ਕਰਨ ਤੋਂ ਬਾਅਦ ‘ਗੇਮ ਓਵਰ’ ਹੋ ਗਿਆ ਹੈ। ਮਰੀਅਮ ਨਵਾਜ਼ ਪੀ ਐੱਮ ਐੱਲ ਐੱਨ ਦੇ ਯੁਵਾ ਸੰਮੇਲਨ ਨੂੰ ਸੰਬੋਧਨ ਕਰਦੇ ਹੋਏ ਪਾਕਿਸਤਾਨ ਦੇ ਵੇਹਾਰੀ ’ਚ ਭਾਸ਼ਣ ਦੇ ਰਹੀ ਸੀ। ਆਪਣੇ ਸੰਬੋਧਨ ਦੌਰਾਨ ਉਨ੍ਹਾ 9 ਮਈ ਦੀਆਂ ਘਟਨਾਵਾਂ ਬਾਰੇ ਗੱਲ ਕੀਤੀ। ਇਸ ਦਿਨ ਇਮਰਾਨ ਖਾਨ ਨੂੰ ਗਿ੍ਰਫ਼ਤਾਰ ਕੀਤਾ ਗਿਆ ਸੀ। ਉਸ ਦਿਨ ਪੂਰੇ ਪਾਕਿਸਤਾਨ ’ਚ ਹਿੰਸਕ ਵਿਰੋਧ ਪ੍ਰਦਰਸ਼ਨ ਸ਼ੁਰੂ ਹੋ ਗਏ ਸਨ। ਇਮਰਾਨ ਦੀ ਪਾਰਟੀ ਤੋਂ ਇੱਕ ਤੋਂ ਬਾਅਦ ਇੱਕ ਨੇਤਾ ਕਿਨਾਰਾ ਕਰਦੇ ਜਾ ਰਹੇ ਹਨ। ਇਸ ’ਤੇ ਮਰੀਅਮ ਨੇ ਕਿਹਾ ਕਿ ਲੋਕਾਂ ਦੀ ਲਾਈਨ ਲੱਗੀ ਹੈ। ਉਨ੍ਹਾ ਕਿਹਾਜਦ ਨੇਤਾ ਹੀ ਗਿੱਦੜ ਹੈ ਤਾਂ ਲੋਕ ਉਸ ਦੇ ਨਾਲ ਕਿਸ ਤਰ੍ਹਾਂ ਖੜੇ ਹੋਣਗੇ? ਮਰੀਅਮ ਨੇ ਕਿਹਾ ਕਿ ਇਮਰਾਨ ਖਾਨ ਦਾ ਸਮਾਂ ਖ਼ਤਮ ਹੋ ਗਿਆ ਅਤੇ ਕੋਈ ਵੀ ਅਗਲੀਆਂ ਚੋਣਾਂ ’ਚ ਪੀ ਟੀ ਆਈ ਦਾ ਟਿਕਟ ਲੈਣ ਦੀ ਕੋਸ਼ਿਸ਼ ਨਹੀਂ ਕਰੇਗਾ। ਮਰੀਅਮ ਦਾ ਇਹ ਤਨਜ਼ ਇਮਰਾਨ ਉਪਰ ਵੱਡੀ ਸੈਨਿਕ ਕਾਰਵਾਈ ਵੱਲ ਇਸ਼ਾਰਾ ਕਰ ਰਿਹਾ ਹੈ।

LEAVE A REPLY

Please enter your comment!
Please enter your name here