ਸਾਰੇ ਜਹਾਂ ਸੇ ਅੱਛਾ… ਗੀਤ ਦੇ ਲੇਖਕ ਬਾਰੇ ਅਧਿਆਏ ਨੂੰ ਡੀ ਯੂ ਨੇ ਸਿਲੇਬਸ ’ਚੋਂ ਹਟਾਇਆ

0
242

ਨਵੀਂ ਦਿੱਲੀ : ਦਿੱਲੀ ਯੂਨੀਵਰਸਿਟੀ ਦੀ ਅਕਾਦਮਿਕ ਪ੍ਰੀਸ਼ਦ ਨੇ ਸਿਲੇਬਸ ’ਚ ਕਈ ਬਦਲਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਸ ’ਚ ਸ਼ਾਇਰ ਮੁਹੰਮਦ ਇਕਬਾਲ ਨੂੰ ਬੀ ਏ ਰਾਜਨੀਤੀ ਵਿਗਿਆਨ ਦੇ ਸਿਲੇਬਸ ’ਚੋਂ ਹਟਾਉਣਾ ਵੀ ਸ਼ਾਮਲ ਹੈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪ੍ਰੀਸ਼ਦ ਨੇ ਵੰਡ ਅਧਿਐਨ, ਹਿੰਦੂ ਅਧਿਐਨ ਅਤੇ ਜਾਤੀ ਅਧਿਐਨ ਲਈ ਨਵੇਂ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵਾਂ ਨੂੰ ਵੀ ਮਨਜ਼ੂਰੀ ਦਿੱਤੀ ਹੈ। ਮੁਹੰਮਦ ਇਕਬਾਲ ਉਹੀ ਸ਼ਾਇਰ ਹਨ, ਜਿਨ੍ਹਾ ‘ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ’ ਗੀਤ ਲਿਖਿਆ ਸੀ। ਇਕਬਾਲ ਭਾਰਤੀ ਉਪ ਮਹਾਂਦੀਪ ਦੇ ਪ੍ਰਮੁੱਖ ਉਰਦੂ ਅਤੇ ਫਾਰਸੀ ਸ਼ਾਇਰਾਂ ’ਚੋਂ ਇੱਕ ਹਨ।
ਦਿੱਲੀ ਯੂਨੀਵਰਸਿਟੀ ਦੇ ਰਾਜਿਸਟਰਾਰ ਵਿਕਾਸ ਗੁਪਤਾ ਨੇ ਕਿਹਾ ਪ੍ਰੀਸ਼ਦ ਦੀ ਮੀਟਿੰਗ ’ਚ ਸਿਲੇਬਸ ਅਤੇ ਹੋਰ ਕੇਂਦਰ ਸਥਾਪਤ ਕਰਨ ਦੇ ਪ੍ਰਸਤਾਵ ਪਾਸ ਕੀਤੇ ਗਏ। ਪ੍ਰਸਤਾਵਾਂ ’ਤੇ ਯੂਨੀਵਰਸਿਟੀ ਦੀ ਕਾਰਜਕਾਰੀ ਪ੍ਰੀਸ਼ਦ ਦੀ ਆਖਰੀ ਮੋਹਰ ਜ਼ਰੂਰੀ ਹੈ, ਜੋ 9 ਜੂਨ ਨੂੰ ਮੀਟਿੰਗ ਤੋਂ ਬਾਅਦ ਲੱਗ ਸਕਦੀ ਹੈ।

LEAVE A REPLY

Please enter your comment!
Please enter your name here