23.9 C
Jalandhar
Thursday, October 17, 2024
spot_img

ਸਿੱਧਾਰਮਈਆ ਸਰਕਾਰ ’ਚ 24 ਮੰਤਰੀ ਸ਼ਾਮਲ
ਬੈਂਗਲੁਰੂ : ਕਰਨਾਟਕ ’ਚ ਸਰਕਾਰ ਬਣਾਉਣ ਦੇ 7 ਦਿਨ ਬਾਅਦ ਮੁੱਖ ਮੰਤਰੀ ਸਿੱਧਾਰਮਈਆ ਨੇ ਸ਼ਨੀਵਾਰ ਕੈਬਨਿਟ ਦਾ ਵਿਸਥਾਰ ਕੀਤਾ। ਰਾਜਪਾਲ ਥਾਵਰ ਚੰਦ ਗਹਿਲੋਤ ਨੇ 24 ਮੰਤਰੀਆਂ ਨੂੰ ਸਹੁੰ ਚੁਕਾਈ। ਇਸ ਤੋਂ ਪਹਿਲਾਂ 20 ਮਈ ਨੂੰ ਮੁੱਖ ਮੰਤਰੀ, ਉਪ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਤੋਂ ਇਲਾਵਾ ਮਲਿਕਾਰਜੁਨ ਖੜਗੇ ਦੇ ਪੁੱਤ ਸਮੇਤ 8 ਮੰਤਰੀਆਂ ਨੇ ਹਲਫ਼ ਲਿਆ ਸੀ। ਦਿੱਲੀ ਤੋਂ ਆਉਣ ਤੋਂ ਬਾਅਦ ਮੁੱਖ ਮੰਤਰੀ ਨੇ ਸ਼ੁੱਕਰਵਾਰ ਦੇਰ ਰਾਤ ਰਾਜਪਾਲ ਦੇ ਦਫ਼ਤਰ ’ਚ ਨਵੇਂ ਮੰਤਰੀਆਂ ਦੀ ਸੂਚੀ ਭੇਜੀ ਸੀ। ਉਨ੍ਹਾ ਕਿਹਾ ਕਿ ਕਾਂਗਰਸ ਨੇ ਮੰਤਰੀਆਂ ਨੂੰ ਚੁਣਦੇ ਸਮੇਂ ਸਮਾਜਕ ਨਿਆਂ ਦੇ ਸਿਧਾਂਤਾਂ ਨੂੰ ਧਿਆਨ ’ਚ ਰੱਖਦੇ ਹੋਏ ਸਾਰੀਆਂ ਜਾਤੀਆਂ ਅਤੇ ਖੇਤਰਾਂ ਨੂੰ ਬਰਾਬਰ ਪ੍ਰਤੀਨਿਧਤਾ ਦੇਣ ਦੇ ਮਾਪਦੰਡਾਂ ਦਾ ਪਾਲਣ ਕੀਤਾ ਹੈ। ਮੰਤਰੀਆਂ ਦੀ ਸੂਚੀ ’ਚ ਅਖਿਲ ਭਾਰਤੀ ਕਾਂਗਰਸ ਕਮੇਟੀ ਅਤੇ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਆਗੂ ਐਨ ਬੋਸੇਰਾਜੂ ਦਾ ਨਾਂਅ ਹੈਰਾਨੀਜਨਕ ਰੂਪ ਨਾਲ ਸ਼ਾਮਲ ਹੈ। ਬੋਸੇਰਾਜੂ ਵਿਧਾਨ ਪ੍ਰੀਸ਼ਦ ਜਾਂ ਵਿਧਾਨ ਸਭਾ ਦੇ ਮੈਂਬਰ ਨਹੀਂ ਹਨ, ਪਰ ਸੂਬਾ ਕਾਂਗਰਸ ਅਤੇ ਹਾਈਕਮਾਂਡ ਵਿਚਾਲੇ ਇੱਕ ਮਹੱਤਵਪੂਰਨ ਸੰਪਰਕ ਹਨ। ਮੰਤਰੀਆਂ ਦੀ ਸੂਚੀ ’ਚ ਅੱਠ �ਿਗਾਅਤ ਸ਼ਾਮਲ ਹਨ, ਜਿਨ੍ਹਾਂ ’ਚ ਇੱਕ ਮਹਿਲਾ ਮੰਤਰੀ ਲਕਸ਼ਮੀ ਹੇਬਲਕਰ ਸ਼ਾਮਲ ਹੈ। ਅਨੁਸੂਚਿਤ ਜਾਤੀ ਭਾਈਚਾਰੇ ਤੋਂ ਸੱਤ, ਪੰਜ ਵੋਕਾਲਿਗਾ, ਦੋ ਮੁਸਲਿਮ, ਅਨੁਸੂਚਿਤ ਜਨਜਾਤੀ ਭਾਈਚਾਰੇ ਤੋਂ ਤਿੰਨ, ਇੱਕ ਮਰਾਠਾ ਸਮੇਤ ਹੋਰ ਪੱਛੜਾ ਵਰਗ ਓ ਬੀ ਸੀ ਭਾਈਚਾਰੇ ਤੋਂ 6, ਇੱਕ ਬ੍ਰਾਹਮਣ, ਇੱਕ ਈਸਾਈ ਅਤੇ ਇਕ ਜੈਨ ਮੰਤਰੀ ਨੂੰ ਕੈਬਨਿਟ ’ਚ ਜਗ੍ਹਾ ਦਿੱਤੀ ਗਈ ਹੈ। 24 ਨਵੇਂ ਮੰਤਰੀਆਂ ਨੂੰ ਸ਼ਾਮਲ ਕਰਨ ਦੇ ਨਾਲ ਹੀ ਕਰਨਾਟਕ ’ਚ ਕਾਂਗਰਸ ਮੰਤਰੀ ਮੰਡਲ ਦੀ ਤਾਕਤ 34 ਮੰਤਰੀਆਂ ਦੀ ਪੂਰੀ ਸਮਰਥਾ ਤੱਕ ਪਹੁੰਚ ਜਾਵੇਗੀ। ਮੁੱਖ ਮੰਤਰੀ ਦਫ਼ਤਰ ਵੱਲੋਂ ਜਾਰੀ 24 ਕੈਬਨਿਟ ਮੰਤਰੀਆਂ ਦੀ ਸੂਚੀ ’ਚ ਸ਼ਾਮਲ ਨਵੇਂ ਮੰਤਰੀਆਂ ’ਚੋਂ 12 ਕੋਲ ਮੰਤਰੀ ਅਹੁਦੇ ਦਾ ਕੋਈ ਪਹਿਲਾ ਤਜਰਬਾ ਨਹੀਂ।
ਇਨ੍ਹਾਂ ’ਚ ਕੇ ਵੈਂਕਟੇਸ਼, ਕੇ ਐੱਨ ਰਾਜੱਨਾ, ਐੱਮ ਐੱਸ ਮਲਿਕਾਰਜੁਨ, ਮੰਕਲ ਵੈਦਯਾ, ਲਕਸ਼ਮੀ ਹੇਬਲਕਰ, ਰਹੀਮ ਖਾਨ, ਐੱਨ ਐੱਸ ਬੋਸੇਰਾਜ, ਬੈਰਾਖੀ ਸੁਰੇਸ਼, ਮਧੂ ਬੰਗਾਰੱਪਾ, ਡਾ. ਐੱਨ ਸੀ ਸੁਧਾਕਰ, ਆਰ ਬੀ ਥਿੱਮਾਪੁਰ ਅਤੇ ਬੀ ਨਾਗੇਂਦਰ ਸ਼ਾਮਲ ਹਨ।

Related Articles

LEAVE A REPLY

Please enter your comment!
Please enter your name here

Latest Articles