ਭਲਵਾਨਾਂ ਨੂੰ ਲੈ ਕੇ ਭਿੜੇ ਚੜੂਨੀ : ਬਬੀਤਾ

0
188

ਹਿਸਾਰ : ਦਿੱਲੀ ’ਚ ਜੰਤਰ ਮੰਤਰ ’ਤੇ ਭਲਵਾਨਾਂ ਦਾ ਧਰਨਾ ਜਾਰੀ ਹੈ। 28 ਮਈ ਨੂੰ ਮਹਿਲਾ ਭਲਵਾਨਾਂ ਲਈ ਜਨ ਸਮਰਥਨ ਲਈ ਹਰਿਆਣਾ ਦੇ ਪਿੰਡਾਂ ’ਚ ਖਾਪ ਪੰਚਾਇਤਾਂ ਤੇ ਟੋਲ ਕਮੇਟੀਆਂ ਪਿੰਡ-ਪਿੰਡ ਜਾ ਕੇ ਪੈਂਫਲਟ ਵੰਡ ਰਹੀਆਂ ਹਨ, ਤਾਂ ਕਿ ਕੱਲ੍ਹ ਕੋਈ ਵੀ ਪ੍ਰੇਸ਼ਾਨੀ ਆਉਣ ’ਤੇ ਪੈਂਫਲਟ ’ਤੇ ਦਿੱਤੇ ਗਏ ਨੰਬਰਾਂ ’ਤੇ ਸੰਪਰਕ ਕੀਤਾ ਜਾ ਸਕੇ। ਭਲਵਾਨਾਂ ਦੇ ਧਰਨੇ ਨੂੰ ਲੈ ਇੱਕ ਵਾਰ ਫਿਰ ਤੋਂ ਭਾਜਪਾ ਨੇਤਾ ਬਬੀਤਾ ਫੋਗਾਟ ਅਤੇ ਗੁਰਨਾਮ ਸਿੰਘ ਚੜੂਨੀ ਭਿੜ ਗਏ। ਬਬੀਤਾ ਨੇ ਟਵੀਟ ਕਰਕੇ ਲਿਖਿਆ ਕਿ ਇਹ ਬੇਹੱਦ ਸ਼ਰਮਨਾਕ ਅਤੇ ਮੰਦਭਾਗਾ ਹੈ ਕਿ ਜੰਤਰ ਮੰਤਰ ਤੋਂ ਸ਼ੁਰੂ ਹੋਏ ਅੰਦੋਲਨ ਦੀ ਅਗਵਾਈ ਹੁਣ ਗੁਰਨਾਮ ਚੜੂਨੀ ਵਰਗੇ ਅੰਦੋਲਨਜੀਵੀਆਂ ਵੱਲੋਂ ਕੀਤੀ ਜਾ ਰਹੀ ਹੈ। ਬਬੀਤਾ ਨੇ ਲਿਖਿਆ ਕਿ ਮਹਿਲਾਵਾਂ ਦੇ ਅਧਿਕਾਰ ਲਈ ਉਠੀ ਮੰਗ ਅਤੇ ਅੰਦੋਲਨ ਹੁਣ ਦੇਸ਼ ਵਿਰੋਧੀ ਤਾਕਤਾਂ ਅਤੇ ਖਾਸ ਸਿਆਸੀ ਪਰਵਾਰਾਂ ਹਵਾਲੇ ਹੁੰਦਾ ਦਿਖਾਈ ਦੇ ਰਿਹਾ ਹੈ। ਉਥੇ ਹੀ ਚੜੂਨੀ ਨੇ ਬਬੀਤਾ ਫੋਗਾਟ ਦੇ ਟਵੀਟ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਮੰਦਭਾਗਾ ਇਹ ਨਹੀਂ ਕਿ ਅਸੀਂ ਖਿਡਾਰੀਆਂ ਦੇ ਨਾਲ ਖੜੇ ਹਾਂ। ਮੰਦਭਾਗਾ ਇਹ ਹੈ ਕਿ ਤੂੰ ਆਪਣੀ ਰਾਜਨੀਤੀ ਚਮਕਾਉਣ ਲਈ ਆਪਣੀ ਸਕੀ ਭੈਣ ਦੇ ਨਾਲ ਨਹੀਂ ਖੜੀ ਅਤੇ ਸਾਨੂੰ ਮਾਣ ਹੈ ਕਿ ਅਸੀਂ ਅੰਦੋਲਨਜੀਵੀ ਹਾਂ।

LEAVE A REPLY

Please enter your comment!
Please enter your name here