ਖੜਗੇ ਵੱਲੋਂ ਦਿੱਲੀ ਦੇ ਪਾਰਟੀ ਨੇਤਾਵਾਂ ਨਾਲ ਮੀਟਿੰਗ ਭਲਕੇ

0
215

ਨਵੀਂ ਦਿੱਲੀ : ਦਿੱਲੀ ’ਚ ਸੇਵਾਵਾਂ ’ਤੇ ਕੰਟਰੋਲ ਲਈ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਆਰਡੀਨੈਂਸ ’ਤੇ ਕਾਂਗਰਸ ਨੇ ਹੁਣ ਤੱਕ ਖੁੱਲ੍ਹ ਕੇ ਆਪਣਾ ਰੁਖ ਸਾਫ਼ ਨਹੀਂ ਕੀਤਾ। ਪਾਰਟੀ ਹਾਈਕਮਾਂਡ ਹੁਣ ਇਸ ’ਤੇ ਪਾਰਟੀ ਦੇ ਅੰਦਰ ਰਾਏਮਸ਼ੁਮਾਰੀ ਕਰਾਉਣ ਦਾ ਮਨ ਬਣਾ ਰਹੀ ਹੈ। ਇਸ ਲਈ ਸੋਮਵਾਰ ਇੱਕ ਵੱਡੀ ਮੀਟਿੰਗ ਹੋਣ ਜਾ ਰਹੀ ਹੈ। ਜਾਣਕਾਰੀ ਅਨੁਸਾਰ ਦਿੱਲੀ ਕਾਂਗਰਸ ਦੇ ਨੇਤਾ ਆਰਡੀਨੈਂਸ ਦੇ ਮੁੱਦੇ ’ਤੇ ਸੋਮਵਾਰ 29 ਮਈ ਨੂੰ ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨਾਲ ਮੀਟਿੰਗ ਕਰਨਗੇ। ਖੜਗੇ ਇਸ ਮੁੱਦੇ ’ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਸਮਰਥਨ ਕਰਨ ਜਾਂ ਨਾ ਕਰਨ, ਇਸ ’ਤੇ ਪਾਰਟੀ ਨੇਤਾਵਾਂ ਦੀ ਰਾਏ ਲੈਣਗੇ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੇਵਾਵਾਂ ਦੇ ਕੰਟਰੋਲ ’ਤੇ ਕੇਂਦਰ ਵੱਲੋਂ ਜਾਰੀ ਆਰਡੀਨੈਂਸ ਦਾ ਵਿਰੋਧ ਕਰਨ ਨੂੰ ਸਮਰਥਨ ਲੈਣ ਲਈ ਕਾਂਗਰਸ ਪ੍ਰਧਾਨ ਖੜਗੇ ਅਤੇ ਪਾਰਟੀ ਦੇ ਨੇਤਾ ਰਾਹੁਲ ਗਾਂਧੀ ਨਾਲ ਮੁਲਾਕਾਤ ਦਾ ਸਮਾਂ ਮੰਗਿਆ ਹੈ। ਕੇਜਰੀਵਾਲ ਨੇ ਇਸ ਮੁੱਦੇ ’ਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ, ਸ਼ਿਵ ਸੈਨਾ ਅਤੇ ਤਿ੍ਰਣਮੂਲ ਕਾਂਗਰਸ, ਰਾਸ਼ਟਰੀ ਜਨਤਾ ਦਲ, ਸਮਾਜਵਾਦੀ ਪਾਰਟੀ ਅਤੇ ਭਾਰਤ ਰਾਸ਼ਟਰ ਸਮਿਤੀ ਸਮੇਤ ਵੱਖ ਵੱਖ ਸਿਆਸੀ ਦਲਾਂ ਤੋਂ ਸਮਰਥਨ ਮੰਗਿਆ ਹੈ।

LEAVE A REPLY

Please enter your comment!
Please enter your name here