ਨਵੇਂ ਸੰਸਦ ਭਵਨ ਦੀ ਕੀ ਜ਼ਰੂਰਤ, ਬੇਕਾਰ ਹੈ ਉਥੇ ਜਾਣਾ : ਨਿਤਿਸ਼

0
242

ਨਵੀਂ ਦਿੱਲੀ : ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਕਿਹਾ ਕਿ ਨਵੀਂ ਸੰਸਦ ਦੀ ਕੀ ਜ਼ਰੂਰਤ ਸੀ?
ਪਹਿਲਾਂ ਹੀ ਇਮਾਰਤ ਇਤਿਹਾਸਕ ਸੀ। ਮੈਂ ਵਾਰ-ਵਾਰ ਕਹਿੰਦਾ ਰਿਹਾ ਕਿ ਸੱਤਾ ’ਚ ਬੈਠੇ ਲੋਕ ਇਸ ਦੇਸ਼ ਦੇ ਇਤਿਹਾਸ ਨੂੰ ਬਦਲ ਦੇਣਗੇ। 27 ਮਈ ਸ਼ਨੀਵਾਰ ਦੀ ਨੀਤੀ ਆਯੋਗ ਦੀ ਮੀਟਿੰਗ ਅਤੇ 28 ਮਈ ਐਤਵਾਰ ਨਵੇਂ ਸੰਸਦ ਭਵਨ ਦੇ ਉਦਘਾਟਨ ’ਚ ਸ਼ਾਮਲ ਹੋਣ ਦਾ ਕੋਈ ਮਤਲਬ ਹੀ ਨਹੀਂ ਬਣਦਾ। ਸੱਤਾ ’ਚ ਬੈਠੇ ਲੋਕ ਅਜ਼ਾਦੀ ਦੀ ਲੜਾਈ ਦੇ ਇਤਿਹਾਸ ਨੂੰ ਬਦਲਣ ਦੇਣਗੇ। ਇਸ ਦੌਰਾਨ ਨਵੇਂ ਸੰਸਦ ਭਵਨ ਦੇ ਬਹਾਨੇ ਸੱਤਾ ਅਤੇ ਵਿਰੋਧੀਆਂ ’ਚ ਜੰਮ ਕੇ ਬਿਆਨਬਾਜ਼ੀ ਹੋ ਰਹੀ ਹੈ। ਨਿਤਿਸ਼ ਕੁਮਾਰ ਨੇ ਮੋਦੀ ਸਰਕਾਰ ’ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਨਵੇਂ ਸੰਸਦ ਭਵਨ ਦੀ ਜ਼ਰੂਰਤ ਕੀ ਸੀ। ਉਸ ਨੂੰ ਹੀ ਠੀਕ ਕਰਵਾ ਲੈਣਾ ਚਾਹੀਦਾ ਸੀ। ਵੱਖਰੇ ਨਵੇਂ ਭਵਨ ਦਾ ਕੋਈ ਮਤਲਬ ਹੀ ਨਹੀਂ ਸੀ। ਕੱਲ੍ਹ ਨੂੰ ਤੁਸੀਂ ਇਸ ਨੂੰ ਢਾਹ ਦਿਓਗੇ ਤਾਂ ਇਤਿਹਾਸ ਬਾਰੇ ਕੀ ਪਤਾ ਚੱਲੇਗਾ? ਤੁਸੀਂ ਇਹ ਜਾਣ ਲਓ ਕਿ ਜੋ ਸ਼ਾਸ਼ਨ ’ਚ ਹਨ, ਉਹ ਸਾਰੇ ਇਤਿਹਾਸ ਨੂੰ ਬਦਲ ਦੇਣਗੇ। ਆਜ਼ਾਦੀ ਦੀ ਲੜਾਈ ਦਾ ਇਤਿਹਾਸ ਵੀ ਬਦਲ ਦੇਣਗੇ।

LEAVE A REPLY

Please enter your comment!
Please enter your name here