ਬਿ੍ਰਜ ਭੂਸ਼ਣ ਨੂੰ ਜੇਲ੍ਹ ’ਚ ਸੁੱਟਣਾ ਚਾਹੀਦੈ : ਰਾਮਦੇਵ

0
259

ਨਵੀਂ ਦਿੱਲੀ : ਕਈ ਹਫਤਿਆਂ ਤੋਂ ਜੰਤਰ ਮੰਤਰ ’ਤੇ ਪ੍ਰਦਰਸ਼ਨ ਕਰ ਰਹੇ ਭਲਵਾਨਾਂ ਦੇ ਸਮਰਥਨ ’ਚ ਬਾਬਾ ਰਾਮਦੇਵ ਖੁੱਲ੍ਹ ਕੇ ਸਾਹਮਣੇ ਆਏ ਹਨ। ਰਾਮਦੇਵ ਨੇ ਕਿਹਾ ਕਿ ਬਿ੍ਰਜ ਭੂਸ਼ਣ ਸ਼ਰਨ ਸਿੰਘ ਨੂੰ ਜੇਲ੍ਹ ’ਚ ਸੁੱਟਣਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਇਸ ਤਰ੍ਹਾਂ ਦੇ ਲੋਕਾਂ ਨੂੰ ਤੁਰੰਤ ਗਿ੍ਰਫ਼ਤਾਰ ਕਰਕੇ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। ਉਹ ਆਏ ਦਿਨ ਮਾਂ, ਭੈਣ, ਬੇਟੀਆਂ ਬਾਰੇ ਫਾਲਤੂ ਗੱਲਾਂ ਕਰਦਾ ਹੈ। ਇਹ ਬਹੁਤ ਨਿੰਦਣਯੋਗ ਹੈ, ਪਾਪ ਹੈ।
ਰਾਜਸਥਾਨ ਦੇ ਭੀਲਵਾੜਾ ’ਚ ਤਿੰਨ ਦਿਨਾ ਯੋਗ ਕੈਂਪ ’ਚ ਬਿ੍ਰਜ ਭੂਸ਼ਣ ਖਿਲਾਫ਼ ਐੱਫ ਆਈ ਦਰਜ ਹੋਣ ਤੋਂ ਬਾਅਦ ਵੀ ਉਸ ਦੀ ਗਿ੍ਰਫ਼ਤਾਰੀ ਨਾ ਹੋਣ ਬਾਰੇ ਪੁੱਛੇ ਜਾਣ ’ਤੇ ਰਾਮਦੇਵ ਨੇ ਕਿਹਾਮੈਂ ਕੇਵਲ ਬਿਆਨ ਦੇ ਸਕਦਾ ਹਾਂ, ਮੈਂ ਉਸ ਨੂੰ ਜੇਲ੍ਹ ’ਚ ਬੰਦ ਨਹੀਂ ਕਰ ਸਕਦਾ।

LEAVE A REPLY

Please enter your comment!
Please enter your name here