ਨਵੀਂ ਦਿੱਲੀ : ਭਾਰਤੀ ਕੁਸ਼ਤੀ ਸੰਘ ਦੇ ਪ੍ਰਧਾਨ ਬਿ੍ਰਜ ਭੂਸ਼ਣ ਖਿਲਾਫ਼ ਭਲਵਾਨਾਂ ਦਾ ਧਰਨਾ ਜੰਤਰ ਮੰਤਰ ’ਤੇ ਜਾਰੀ ਹੈ। ਸ਼ਨੀਵਾਰ ਮਾਮਲੇ ਦੀ ਸਟੇਟਸ ਰਿਪੋਰਟ ਲੈ ਕੇ ਦਿੱਲੀ ਪੁਲਸ ਰਾਊਜ਼ ਐਵੇਨਿਊ ਕੋਰਟ ਪਹੁੰਚੀ। ਇੱਥੇ ਦਿੱਲੀ ਪੁਲਸ ਨੇ ਦੱਸਿਆ ਕਿ ਪੀੜਤਾ ਦੇ ਧਾਰਾ 164 ਤਹਿਤ ਬਿਆਨ ਦਰਜ ਕੀਤੇ ਗਏ ਹਨ। ਹੁਣ ਮਾਮਲੇ ਦੀ ਸੁਣਵਾਈ 27 ਜੂਨ ਨੂੰ ਹੋਵੇਗੀ।
ਬਿ੍ਰਜ ਭੂਸ਼ਣ ਖਿਲਾਫ਼ ਮਹਿਲਾ ਭਲਵਾਨਾਂ ਦੇ ਸਮਰਥਨ ’ਚ 28 ਮਈ ਨੂੰ ਸੰਸਦ ਭਵਨ ਦੇ ਸਾਹਮਣੇ ਮਹਿਲਾ ਪੰਚਾਇਤ ਹੋਣ ਜਾ ਰਹੀ ਹੈ, ਪਰ ਦਿੱਲੀ ਪੁਲਸ ਨੇ ਇਸ ਦੀ ਇਜਾਜ਼ਤ ਨਹੀਂ ਦਿੱਤੀ, ਇਸ ’ਤੇ ਭਲਵਾਨਾਂ ਨੇ ਕਿਹਾ ਕਿ ਦਿੱਲੀ ਪੁਲਸ ਉਨ੍ਹਾਂ ਨੂੰ ਜਿੱਥੇ ਰੋਕੇਗੀ, ਉਥੇ ਹੀ ਬੈਠ ਕੇ ਮਹਾਂ ਪੰਚਾਇਤ ਕਰਾਂਗੇ।