ਅੰਮਿ੍ਰਤਬਰ : ਸ੍ਰੀ ਹਰਿਮੰਦਰ ਸਾਹਿਬ ਨੇੜੇ 4 ਬੰਬ ਧਮਾਕੇ ਹੋਣ ਦੀ ਸੂਚਨਾ ਨੇ ਦੇਰ ਰਾਤ ਹਫੜਾ-ਦਫੜੀ ਮਚਾ ਦਿੱਤੀ। ਦਰਅਸਲ ਕਿਸੇ ਨੇ ਫੋਨ ਕਰ ਕੇ ਇਸ ਸੰਬੰਧੀ ਜਾਣਕਾਰੀ ਦਿੱਤੀ ਸੀ। ਪੁਲਸ ਨੇ ਮੌਕੇ ’ਤੇ ਪੁੱਜ ਕੇ ਤਫ਼ਤੀਸ਼ ਕੀਤੀ ਤਾਂ ਕੁਝ ਨਾ ਮਿਲਿਆ। ਇਸ ਮਗਰੋਂ ਜਦੋਂ ਫੋਨ ਕਰਨ ਵਾਲੇ ਦੀ ਪੈੜ ਨੱਪੀ ਤਾਂ ਪਤਾ ਲੱਗਾ ਕਿ ਕਿਸੇ ਨਿਹੰਗ ਸਿੰਘ ਨੇ ਚੋਰੀ ਦੇ ਫੋਨ ਤੋਂ ਝੂਠੀ ਕਾਲ ਕੀਤੀ ਸੀ। ਪੁਲਸ ਨੂੰ ਬੰਬ ਤਾਂ ਨਹੀਂ ਮਿਲੇ, ਪਰ ਪੁਲਸ ਨੇ ਚਾਰ ਵਿਅਕਤੀਆਂ ਨੂੰ ਹਿਰਾਸਤ ’ਚ ਲਿਆ ਹੈ, ਜਿਨ੍ਹਾਂ ’ਚ ਤਿੰਨ ਨਾਬਾਲਗ ਹਨ। 2 ਅਤੇ 3 ਜੂਨ ਦੀ ਦਰਮਿਆਨੀ ਰਾਤ ਡੇਢ ਵਜੇ ਪੁਲਸ ਨੂੰ ਕੰਟਰੋਲ ਰੂਮ ’ਤੇ ਸੂਚਨਾ ਮਿਲੀ ਕਿ ਦਰਬਾਰ ਸਾਹਿਬ ਦੇ ਨੇੜੇ ਬੰਬ ਰੱਖੇ ਗਏ ਹਨ। ਇਹ ਸੂਚਨਾ ਕਿਸੇ ਵੱਲੋਂ ਫੋਨ ਕਰਕੇ ਦਿੱਤੀ ਗਈ। ਇਸ ਤੋਂ ਬਾਅਦ ਪੁਲਸ ਵੱਲੋਂ ਇਸ ਇਲਾਕੇ ਦੀ ਘੇਰਾਬੰਦੀ ਕਰਕੇ ਜਾਂਚ ਕੀਤੀ ਗਈ। ਬੰਬ ਨਕਾਰਾ ਕਰਨ ਵਾਲੇ ਦਸਤੇ ਨੂੰ ਵੀ ਸੱਦਿਆ ਗਿਆ, ਪਰ ਪੁਲਸ ਨੂੰ ਕੋਈ ਸ਼ੱਕੀ ਵਸਤੂ ਨਹੀਂ ਮਿਲੀ। ਇਸ ਤੋਂ ਬਾਅਦ ਪੁਲਸ ਨੇ ਫੋਨ ਕਰਨ ਵਾਲੇ ਦੀ ਪੈੜ ਨੱਪੀ ਤਾਂ ਉਸ ਨੂੰ ਹਿਰਾਸਤ ’ਚ ਲੈ ਲਿਆ। ਅਜਿਹੀ ਗਲਤ ਸੂਚਨਾ ਦੇਣ ਵਾਲੇ ਚਾਰ ਵਿਅਕਤੀ ਹਨ, ਜਿਨ੍ਹਾਂ ’ਚ ਤਿੰਨ ਬੱਚੇ ਹਨ। ਫਿਲਹਾਲ ਪੁਲਸ ਇਸ ਬਾਰੇ ਕੁਝ ਵੀ ਨਹੀਂ ਦੱਸ ਰਹੀ।




