21.1 C
Jalandhar
Friday, April 19, 2024
spot_img

‘ਡੈੱਥ ਜ਼ੋਨ’ ’ਚੋਂ ਪਰਬਤਰੋਹੀ ਨੂੰ ਬਚਾਇਆ

ਕਾਠਮੰਡੂ : ਮਾਊਂਟ ਐਵਰੈੱਸਟ ਦਾ ਉਹ ਹਿੱਸਾ, ਜਿਸ ਨੂੰ ਡੈੱਥ ਜ਼ੋਨ ਕਿਹਾ ਜਾਂਦਾ ਹੈ, ਉਥੇ ਮਲੇਸ਼ੀਆ ਦਾ ਇੱਕ ਪਰਬਤਰੋਹੀ ਫਸ ਗਿਆ ਸੀ। ਜੇਕਰ ਗੇਲਜੇ ਸ਼ੇਰਪਾ ਨਾ ਹੁੰਦਾ ਤਾਂ ਉਸ ਪਰਬਤਰੋਹੀ ਦਾ ਬਚਣਾ ਮੁਸ਼ਕਲ ਸੀ। ਗੇਲਜੇ ਨੇ ਡੈੱਥ ਜ਼ੋਨ ’ਚੋਂ ਇਸ ਪਰਬਤਰੋਹੀ ਨੂੰ ਬਚਾਇਆ। ਗੇਲਜੇ ਚੀਨ ਦੇ ਪਰਬਤਰੋਹੀ ਨੂੰ ਐਵਰੈੱਸਟ ਦੇ ਸਿਖਰ ਵੱਲ ਲਿਜਾਣ ਦੇ ਮਿਸ਼ਨ ’ਤੇ ਸੀ। ਇਸ ਦੌਰਾਨ ਉਸ ਦੀ ਨਜ਼ਰ ਇੱਕ ਮਲੇਸ਼ੀਆਈ ਪਰਬਤਰੋਹੀ ’ਤੇ ਪਈ, ਜੋ 8 ਹਜ਼ਾਰ ਮੀਟਰ ਦੀ ਉਚਾਈ ’ਤੇ ਖ਼ਤਰਨਾਕ ਠੰਢ ’ਚ ਰੱਸੀ ਨਾਲ ਲਟਕਿਆ ਹੋਇਆ ਸੀ। ਉਸ ਨੂੰ ਬਚਾਉਣ ਲਈ ਗੇਲਜੇ ਸ਼ੇਰਪਾ ਨੇ ਮਿਸ਼ਨ ਵਿਚਾਲੇ ਛੱਡ ਕੇ ਉਸ ਨੂੰ ਬਚਾਉਣ ਨੂੰ ਪਹਿਲ ਦਿੱਤੀ। ਠੰਢ ਨਾਲ ਕੰਬਦੇ ਇਸ ਪਰਬਤਰੋਹੀ ਨੂੰ ਗੇਲਜੇ ਸਲੀਪਿੰਗ ਬੈਗ ਅਤੇ ਮੈਟ ’ਚ ਲਪੇਟ ਕੇ ਬੰਨ੍ਹ ਲਿਆ। ਇਸ ਤੋਂ ਬਾਅਦ ਉਸ ਨੂੰ ਆਪਣੀ ਪਿੱਠ ਨਾਲ ਬੰਨ੍ਹਿਆ ਅਤੇ ਹੌਲੀ-ਹੌਲੀ ਕੈਂਪ ਤੱਕ ਥੱਲੇ ਲੈ ਆਂਦਾ। ਇੱਥੋਂ ਉਸ ਨੂੰ ਹੈਲੀਕਾਪਟਰ ਦੀ ਮਦਦ ਨਾਲ ਬੇਸ ਕੈਂਪ ਪਹੁੰਚਾਇਆ ਗਿਆ। ਅਧਿਕਾਰੀ ਨੇ ਦੱਸਿਆ ਕਿ ਗੇਲਜੇ ਸ਼ੇਰਪਾ ਨੇ ਜੋ ਕੀਤਾ, ਉਹ ਲਗਭਗ ਅਸੰਭਵ ਹੈ, ਕਿਉਂਕਿ ਡੈੱਥ ਜ਼ੋਨ ’ਚ ਤਾਪਮਾਨ ਮਨਫੀ 30 ਡਿਗਰੀ ਤੋਂ ਵੀ ਥੱਲੇ ਚਲਾ ਜਾਂਦਾ ਹੈ।
ਗੇਲਜੇ ਨੇ ਕਿਹਾ ਕਿ ਉਸ ਨੂੰ 8500 ਮੀਟਰ ਤੋਂ 7900 ਮੀਟਰ ਦੀ ਉਚਾਈ ਤੋਂ ਥੱਲੇ ਆਉਣ ਲਈ ਛੇ ਘੰਟੇ ਲੱਗੇ। ਇਹ ਬਹੁਤ ਮੁਸ਼ਕਲ ਸੀ। ਅਸੀਂ ਉਸ ਨੂੰ ਖਿੱਚ ਨਹੀਂ ਸਕਦੇ ਸਾਂ, ਪਿੱਠ ’ਤੇ ਲੱਦ ਕੇ ਲਿਆਉਣਾ ਹੀ ਇੱਕੋ-ਇੱਕ ਰਸਤਾ ਸੀ। ਇਸ ’ਚ ਨੀਮਾ ਤਾਹੀ ਸ਼ੇਰਪਾ ਨੇ ਮਦਦ ਕੀਤੀ। ਬਾਅਦ ’ਚ ਹੈਲੀਕਾਪਟਰ ਜ਼ਰੀਏ ਉਸ ਨੂੰ ਬੇਸ ਕੈਂਪ ਲਿਆਂਦਾ ਗਿਆ।
ਨੇਪਾਲ ਸੈਰ-ਸਪਾਟਾ ਵਿਭਾਗ ਦੇ ਅਧਿਕਾਰੀ ਬਿਗਯਾਨ ਕੋਇਰਾਲਾ ਨੇ ਕਿਹਾ ਕਿ ਏਨੀ ਉਚਾਈ ਤੋਂ ਪਰਬਤਰੋਹੀ ਨੂੰ ਬਚਾਉਣਾ ਲਗਭਗ ਅਸੰਭਵ ਹੈ। ਇਹ ਇੱਕ ਬਹੁਤ ਮੁਸ਼ਕਲ ਭਰਿਆ ਅਪਰੇਸ਼ਨ ਸੀ। ਨੇਪਾਲ ਨੇ ਇਸ ਮਾਰਚ ਤੋਂ ਮਈ ਤੱਕ ਐਵਰੈੱਸਟ ’ਤੇ ਚੜ੍ਹਨ ਲਈ 478 ਪਰਮਿਟ ਜਾਰੀ ਕੀਤੇ ਹਨ। ਹੁਣ ਤੱਕ 12 ਪਰਬਤਰੋਹੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਪੰਜ ਗੁੰਮ ਹੋ ਚੁੱਕੇ ਹਨ, ਜਿਨ੍ਹਾਂ ਦਾ ਅਜੇ ਤੱਕ ਕੋਈ ਪਤਾ ਨਹੀਂ ਲੱਗਿਆ।

Related Articles

LEAVE A REPLY

Please enter your comment!
Please enter your name here

Latest Articles