ਨਵੀਂ ਦਿੱਲੀ : ਸਵਿਸ ਏਅਰ ਕੁਆਲਿਟੀ ਟੈਕਨਾਲੋਜੀ ਕੰਪਨੀ ਵੱਲੋਂ 2022 ਲਈ ਹਵਾ ਦੀ ਕੁਆਲਿਟੀ ਨੂੰ ਲੈ ਕੇ ਜਾਰੀ ਸਾਲਾਨਾ ਰਿਪੋਰਟ ਮੁਤਾਬਕ ਸਭ ਤੋਂ ਪ੍ਰਦੂਸ਼ਤ ਦੁਨੀਆ ਦੇ 20 ਸ਼ਹਿਰਾਂ ਵਿੱਚੋਂ 15 ਭਾਰਤ ਦੇ ਸਨ। ਸੂਚੀ ਮੁਤਾਬਕ ਪਾਕਿਸਤਾਨ ਦਾ ਲਾਹੌਰ ਸਭ ਤੋਂ ਵੱਧ ਪ੍ਰਦੂਸ਼ਤ ਸ਼ਹਿਰ ਸੀ। ਉਸ ਤੋਂ ਬਾਅਦ ਹੋਟਨ (ਚੀਨ), ਭਿਵੰਡੀ (ਭਾਰਤ), ਦਿੱਲੀ (ਭਾਰਤ), ਪੇਸ਼ਾਵਰ (ਪਾਕਿਸਤਾਨ), ਦਰਭੰਗਾ (ਭਾਰਤ), ਆਸੋਪੁਰ (ਭਾਰਤ), ਐਨਜਮੇਨਾ (ਛਾਡ), ਨਵੀਂ ਦਿੱਲੀ (ਭਾਰਤ), ਪਟਨਾ (ਭਾਰਤ), ਗਾਜ਼ੀਆਬਾਦ (ਭਾਰਤ), ਧਾਰੂਹੇੜਾ (ਭਾਰਤ), ਬਗਦਾਦ (ਇਰਾਕ), ਛਪਰਾ (ਭਾਰਤ), ਮੁਜ਼ੱਫਰਨਗਰ (ਭਾਰਤ), ਫੈਸਲਾਬਾਦ (ਪਾਕਿਸਤਾਨ), ਗ੍ਰੇਟਰ ਨੋਇਡਾ (ਭਾਰਤ), ਬਹਾਦਰਗੜ੍ਹ (ਭਾਰਤ), ਫਰੀਦਾਬਾਦ (ਭਾਰਤ) ਤੇ ਮੁਜ਼ੱਫਰਪੁਰ (ਭਾਰਤ)।