16.2 C
Jalandhar
Monday, December 23, 2024
spot_img

ਜਲੰਧਰ ਦਿਹਾਤੀ ਪੁਲਸ ਵੱਲੋਂ ਲੁਟੇਰਾ ਗਰੋਹ ਦੇ 8 ਮੈਂਬਰ ਗਿ੍ਰਫ਼ਤਾਰ

ਜਲੰਧਰ, (ਸ਼ੈਲੀ ਐਲਬਰਟ)-ਦਿਹਾਤੀ ਪੁਲਸ ਨੇ ਬੁੱਧਵਾਰ ਨੂੰ ਲੁਟੇਰਿਆਂ ਦੇ ਇੱਕ ਗਰੋਹ ਦਾ ਪਰਦਾ ਫਾਸ਼ ਕਰਦਿਆਂ ਦੋ ਪਿਸਤੌਲ, ਪੰਜ ਮੋਟਰਸਾਈਕਲ ਅਤੇ 1.80 ਲੱਖ ਰੁਪਏ ਦੀ ਲੁੱਟ ਦੀ ਰਕਮ ਬਰਾਮਦ ਕੀਤੀ ਹੈ। ਮੁਲਜ਼ਮਾਂ ਦੀ ਪਛਾਣ ਪਿੰਡ ਰੁੜਕੀ ਦੇ ਸ਼ਰਨਜੀਤ ਸਿੰਘ ਸੰਨੀ, ਪਿੰਡ ਕੰਦੋਲਾ ਦੇ ਜਗਜੀਤ ਸਿੰਘ ਉਰਫ ਜੱਗੀ, ਪਿੰਡ ਬੰਡਾਲਾ ਦੇ ਕੁਲਦੀਪ ਸਿੰਘ ਦੀਪੀ, ਸਲਾਰਪੁਰ ਦੇ ਜਗਜੀਵਨ ਸਿੰਘ ਜੱਗਾ, ਕੰਦੋਲਾ ਦੇ ਹਰਸ਼ਰਨਪ੍ਰੀਤ ਸਿੰਘ ਹਨੀ, ਸਲਾਰਪੁਰ ਦੇ ਜਸਮੀਤ ਸਿੰਘ, ਸੰੁਨਰਾਂ ਦੇ ਰਾਜਦੀਪ ਸਿੰਘ ਅਤੇ ਰਾਣੀਵਾਲ ਉਪਲਾਂ ਦੇ ਜੁਵਰਾਜ ਸਿੰਘ ਉਰਫ ਯੁਵੀ ਵਜੋਂ ਹੋਈ ਹੈ।
ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ ਐੱਸ ਪੀ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਐੱਸ ਪੀ ਇਨਵੈਸਟੀਗੇਸ਼ਨ ਮਨਪ੍ਰੀਤ ਸਿੰਘ ਢਿੱਲੋਂ, ਡੀ ਅੱੈਸ ਪੀ ਤਰਸੇਮ ਮਸੀਹ ਅਤੇ ਸਬ-ਇੰਸਪੈਕਟਰ ਪੁਸ਼ਪ ਬਾਲੀ ਦੀ ਅਗਵਾਈ ਵਾਲੀ ਟੀਮ ਵੱਲੋਂ 13 ਲੁਟੇਰਿਆਂ ਦੇ ਇਕ ਗਰੋਹ ਦਾ ਪਰਦਾ ਫਾਸ਼ ਕੀਤਾ ਗਿਆ, ਜਿਹਨਾਂ ਵੱਲੋਂ 25 ਮਈ ਨੂੰ ਨੂਰਮਹਿਲ ਦੇ ਭਾਂਡਿਆਂ ਦੇ ਵਪਾਰੀ ਸ਼ਸ਼ੀ ਭੂਸ਼ਣ ਦੇ ਘਰ ਲੁੱਟ ਦੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਸੀ। ਇਸ ਗਰੋਹ ਵੱਲੋਂ ਵਾਰਦਾਤ ਦੌਰਾਨ 4.70 ਲੱਖ ਦੀ ਨਕਦੀ, 10 ਸੋਨੇ ਦੀਆਂ ਮੁੰਦਰੀਆਂ, ਇੱਕ ਸੋਨੇ ਦਾ ਨੈਕਲੈਸ, ਇੱਕ ਜੋੜੀ ਸੋਨੇ ਦੀਆਂ ਵਾਲੀਆਂ, ਇੱਕ ਜੋੜਾ ਟੌਪਸ, ਇੱਕ ਸੋਨੇ ਦਾ ਹੈਂਡ ਬੈਂਡ ਅਤੇ ਇੱਕ ਸੋਨੇ ਦਾ ਮੰਗਲਸੂਤਰ ਲੁੱਟ ਲਿਆ ਗਿਆ। ਐੱਸ ਐੱਸ ਪੀ ਨੇ ਦੱਸਿਆ ਕਿ ਮਕਾਨ ਮਾਲਕ ਦੇ ਮੌਕੇ ’ਤੇ ਪਹੁੰਚਣ ’ਤੇ ਗਰੋਹ ਦੇ ਮੈਂਬਰ ਘਰੋਂ ਫਰਾਰ ਹੋ ਗਏ ਸਨ। ਘਟਨਾ ਤੋਂ ਬਾਅਦ ਦਿਹਾਤੀ ਪੁਲਸ ਨੇ ਆਪਣੀ ਜਾਂਚ ਸੁਰੂ ਕੀਤੀ ਅਤੇ ਅੱਠ ਮੁਲਜ਼ਮਾਂ ਨੂੰ ਹਥਿਆਰਾਂ, ਜ਼ਿੰਦਾ ਕਾਰਤੂਸ, ਲੁੱਟੀ ਗਈ ਰਕਮ, ਸੋਨੇ ਦੀ ਮੁੰਦਰੀ ਅਤੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ। ਅੱੈਸ ਐੱਸ ਪੀ ਨੇ ਦੱਸਿਆ ਕਿ ਇਸ ਡਕੈਤੀ ਦਾ ਮਾਸਟਰ ਮਾਈਂਡ ਜਸਵਿੰਦਰ ਕੁਮਾਰ ਉਰਫ ਮੋਨੂੰ ਗਿੱਲ ਹੈ, ਜੋ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਦੇਸ ਛੱਡ ਕੇ ਭੱਜ ਗਿਆ, ਜਦਕਿ ਬਾਕੀ ਮੁਲਜ਼ਮਾਂ ਦੀ ਤਲਾਸ਼ ਜਾਰੀ ਹੈ। ਉਨ੍ਹਾ ਦੱਸਿਆ ਕਿ ਮੋਨੂੰ ਗਿੱਲ ਵੱਲੋਂ ਹੋਰ ਸਾਥੀਆਂ ਦੀ ਮਦਦ ਨਾਲ ਘਰ ਦੀ ਰੇਕੀ ਕੀਤੀ ਸੀ, ਜਿਨ੍ਹਾਂ ਨੂੰ ਉਸ ਨੇ ਵੱਖ-ਵੱਖ ਜ਼ਿਲ੍ਹਿਆਂ ਤੋਂ ਇਕੱਠਾ ਕੀਤਾ ਸੀ।
ਐੱਸ ਐੱਸ ਪੀ ਨੇ ਦੱਸਿਆ ਕਿ ਮੁਲਜ਼ਮਾਂ ਖਿਲਾਫ ਆਈ ਪੀ ਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਹੋਰ ਪੁੱਛਗਿੱਛ ਲਈ ਰਿਮਾਂਡ ’ਤੇ ਲਿਆ ਜਾਵੇਗਾ।

Related Articles

LEAVE A REPLY

Please enter your comment!
Please enter your name here

Latest Articles