ਨਵੀਂ ਦਿੱਲੀ : ਕੇਂਦਰ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲ ਪੂਰੇ ਹੋਣ ’ਤੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਵੀਰਵਾਰ ਤੋਂ ਮਹੀਨਾ ਚੱਲਣ ਵਾਲੀ ਮੁਹਿੰਮ ਦੇ ਹਿੱਸੇ ਵਜੋਂ ਦੋ ਰੋਜ਼ਾ ਆਪਣਾ ਅਭਿਆਨ ਸ਼ੁਰੂ ਕੀਤਾ। ਉਹ ਪੱਛਮੀ ਦਿੱਲੀ ਦੇ ਸੰਸਦ ਮੈਂਬਰ ਪਰਵੇਸ਼ ਵਰਮਾ ਨਾਲ ਤਿਲਕ ਵਿਹਾਰ ਵਿਖੇ 1984 ਦੇ ਸਿੱਖ ਵਿਰੋਧੀ ਦੰਗਿਆਂ ਤੋਂ ਪ੍ਰਭਾਵਤ ਪਰਵਾਰ ਨੂੰ ਮਿਲੇ। ਜੈਸ਼ੰਕਰ ਬਸਾਈ ਦਾਰਾਪੁਰ ’ਚ ਉਨ੍ਹਾਂ ਵਿਦਿਆਰਥੀਆਂ ਨੂੰ ਮਿਲਣਗੇ, ਜੋ ਰੂਸ ਦੇ ਯੂਕਰੇਨ ’ਤੇ ਹਮਲੇ ਕਾਰਨ ਆਪਣੀ ਪੜ੍ਹਾਈ ਛੱਡ ਕੇ ਘਰ ਪਰਤਣ ਲਈ ਮਜਬੂਰ ਹੋਏ ਸਨ। ਉਨ੍ਹਾ ਮਹਾਂਵੀਰ ਨਗਰ ਸਥਿਤ ਗੁਰੂ ਅਰਜੁਨ ਦੇਵ ਗੁਰਦੁਆਰਾ ਸਾਹਿਬ ’ਚ ਠਹਿਰੇ ਅਫਗਾਨ ਸਿੱਖ ਸ਼ਰਨਾਰਥੀਆਂ ਨੂੰ ਵੀ ਮਿਲਣਾ ਸੀ।



