ਪੰਜਾਬ ’ਚ ਮੇਰੀ ਸਰਕਾਰ, ਸਾਰੇ ਆਰਡਰ ਮੇਰੇ ਦਸਤਖਤਾਂ ਨਾਲ ਹੀ ਨਿਕਲਦੇ : ਗਵਰਨਰ

0
174

ਚੰਡੀਗੜ੍ਹ : ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਵਿਚਾਲੇ ਇੱਕ ਵਾਰ ਫਿਰ ਸ਼ਬਦੀ ਵਾਰ ਸ਼ੁਰੂ ਹੋ ਗਈ ਹੈ। ਚੰਡੀਗੜ੍ਹ ਵਿਚ ਸੋਮਵਾਰ ਪ੍ਰੈੱਸ ਕਾਨਫਰੰਸ ਦੌਰਾਨ ਗਵਰਨਰ ਨੇ ਕਿਹਾਸੀ ਐੱਮ ਮਾਨ ਨੇ ਮੇਰੀਆਂ 10 ਚਿੱਠੀਆਂ ਵਿੱਚੋਂ ਕਿਸੇ ਦਾ ਵੀ ਜਵਾਬ ਨਹੀਂ ਦਿੱਤਾ। ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਝਾੜ ਪਾਈ ਸੀ ਕਿ ਸੀ ਐੱਮ ਹਰ ਚਿੱਠੀ ਦਾ ਜਵਾਬ ਦੇਣ, ਪਰ ਸੀ ਐੱਮ ਸੁਪਰੀਮ ਕੋਰਟ ਦੇ ਹੁਕਮ ਵੀ ਨਹੀਂ ਮੰਨ ਰਹੇ। ਭਗਵੰਤ ਮਾਨ ਨੇ ਗਵਰਨਰ ਖਿਲਾਫ ਜਿਹੜੀਆਂ ਟਿੱਪਣੀਆਂ ਐਤਵਾਰ ਦਿੱਲੀ ਦੀ ਰਾਮਲੀਲ੍ਹਾ ਗਰਾਊਂਡ ਵਿਚ ਰੈਲੀ ਦੌਰਾਨ ਕੀਤੀਆਂ ਸਨ, ਦੇ ਜਵਾਬ ਵਿਚ ਗਵਰਨਰ ਨੇ ਇੱਥੋ ਤੱਕ ਕਹਿ ਦਿੱਤਾਪੰਜਾਬ ਵਿਚ ਮੇਰੀ ਸਰਕਾਰ ਹੈ, ਕਿਉਂਕਿ ਸਾਰੇ ਆਰਡਰ ਮੇਰੇ ਦਸਤਖਤਾਂ ਨਾਲ ਹੀ ਨਿਕਲਦੇ ਹਨ। ਮੈਨੂੰ ਛੋਟੀ ਤੋਂ ਛੋਟੀ ਗੱਲ ਯਾਦ ਹੈ, ਉਹ ਭੁਲੇਖਾ ਨਾ ਰੱਖਣ। ਜਦੋਂ ਇੱਕ ਪੱਤਰਕਾਰ ਨੇ ਗਵਰਨਰ ਨੂੰ ਸਵਾਲ ਕੀਤਾ ਕਿ ਸੀ ਐੱਮ ਮਾਨ ਦਾ ਦੋਸ਼ ਹੈ ਕਿ ਗਵਰਨਰ ਪੰਜਾਬ ਸਰਕਾਰ ਖਿਲਾਫ ਬੋਲਦੇ ਹਨ ਤਾਂ, ਇਸ ਦੇ ਜਵਾਬ ਵਿਚ ਗਵਰਨਰ ਨੇ ਕਿਹਾਰਿਕਾਰਡ ਪੇਸ਼ ਕਰੋ, ਜੇ ਮੈਂ ਆਪਣੀ ਸਰਕਾਰ ਖਿਲਾਫ ਬੋਲਿਆ ਹੋਵਾਂ। ਇੱਕ ਵਾਰ ਨਹੀਂ 50 ਵਾਰ ਬੋਲਦਾਂ, ਪੰਜਾਬ ਵਿਚ ਮੇਰੀ ਸਰਕਾਰ ਹੈ। ਗਵਰਨਰ ਨੇ ਇਹ ਵੀ ਕਿਹਾ ਕਿ ਉਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਬੁਲਾਉਣ ਬਾਰੇ ਜਿਹੜਾ ਪੰਜਾਬ ਸਰਕਾਰ ਨੇ ਫੈਸਲਾ ਲਿਆ ਹੈ, ਉਹਨੂੰ ਮਨਜ਼ੂਰੀ ਦੇਣਗੇ। ਡਰੋਨ ਦੇ ਮੁੱਦੇ ’ਤੇ ਬੋਲਦਿਆਂ ਗਵਰਨਰ ਨੇ ਕਿਹਾਡਰੋਨਾਂ ਦੇ ਡਿੱਗਣ ਦੀ ਗਿਣਤੀ ਪਹਿਲਾ ਨਾਲ਼ੋਂ ਵਧ ਗਈ ਹੈ ਅਤੇ ਏਨੀ ਵੱਡੀ ਗਿਣਤੀ ’ਚ ਡਰੋਨਾਂ ਦਾ ਆਉਣਾ ਪਾਕਿਸਤਾਨ ਦੀ ਆਰਮੀ ਅਤੇ ਦੇਸ਼ ਵਿਰੋਧੀ ਲੋਕਾਂ ਦੇ ਸਾਥ ਬਿਨਾਂ ਮੁਸ਼ਕਲ ਹੈ। ਸਰਜੀਕਲ ਸਟਰਾਈਕ ਕਰ ਦੇਣੀ ਚਾਹੀਦੀ ਹੈ, ਜਿਸ ਨੂੰ ਲੈ ਕੇ ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖ ਰਿਹਾ ਹਾਂ।

LEAVE A REPLY

Please enter your comment!
Please enter your name here