ਤਾਮਿਲਨਾਡੂ ਦਾ ਮੰਤਰੀ ਗਿ੍ਰਫਤਾਰ

0
199

ਚੇਨਈ : ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਬੁੱਧਵਾਰ ਤਾਮਿਲਨਾਡੂ ਦੇ ਮੰਤਰੀ ਸੇਂਥਿਲ ਬਾਲਾਜੀ ਨੂੰ ਕਾਲਾ ਧਨ ਸਫੈਦ ਕਰਨ ਤੋਂ ਰੋਕਣ ਵਾਲੇ ਕਾਨੂੰਨ (ਪੀ ਐੱਮ ਐੱਲ ਏ) ਦੇ ਤਹਿਤ ਗਿ੍ਰਫਤਾਰ ਕਰ ਲਿਆ। ਬਾਲਾਜੀ ਮੁੱਖ ਮੰਤਰੀ ਐੱਮ ਕੇ ਸਟਾਲਿਨ ਦੀ ਅਗਵਾਈ ਵਾਲੀ ਸਰਕਾਰ ’ਚ ਪਹਿਲੇ ਮੰਤਰੀ ਹਨ, ਜਿਨ੍ਹਾ ਨੂੰ ਕੇਂਦਰੀ ਏਜੰਸੀ ਤੋਂ ਅਜਿਹੀ ਕਾਰਵਾਈ ਦਾ ਸਾਹਮਣਾ ਕਰਨਾ ਪਿਆ ਹੈ। ਸੂਤਰਾਂ ਨੇ ਦੱਸਿਆ ਕਿ ਲੰਮੇ ਸਮੇਂ ਤੱਕ ਪੁੱਛ-ਪੜਤਾਲ ਤੋਂ ਬਾਅਦ ਬਾਲਾਜੀ ਨੂੰ ਗਿ੍ਰਫਤਾਰ ਕੀਤਾ ਗਿਆ।
ਇਸ ਤੋਂ ਪਹਿਲਾਂ ਮੰਤਰੀ ਨੂੰ ਬੇਚੈਨੀ ਦੀ ਸ਼ਿਕਾਇਤ ਤੋਂ ਬਾਅਦ ਸ਼ਹਿਰ ਦੇ ਸਰਕਾਰੀ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਸੀ। ਇਸ ਦੌਰਾਨ ਬਾਲਾਜੀ ਦਾ ਹਸਪਤਾਲ ’ਚ ‘ਕੋਰੋਨਰੀ ਐਂਜੀਓਗਰਾਮ’ ਕਰਵਾਇਆ ਗਿਆ। ਡਾਕਟਰਾਂ ਨੇ ਉਸ ਨੂੰ ਜਲਦੀ ਤੋਂ ਜਲਦੀ ਬਾਈਪਾਸ ਸਰਜਰੀ ਕਰਵਾਉਣ ਦੀ ਸਲਾਹ ਦਿੱਤੀ ਹੈ। ਇਸ ਦੌਰਾਨ ਮੁੱਖ ਮੰਤਰੀ ਹਸਪਤਾਲ ’ਚ ਬਾਲਾਜੀ ਦਾ ਹਾਲ ਪੁੱਛਣ ਪੁੱਜੇ।

LEAVE A REPLY

Please enter your comment!
Please enter your name here