ਸੀ ਪੀ ਆਈ ਦਾ ਆਰਡੀਨੈਂਸ ਖਿਲਾਫ ‘ਆਪ’ ਨੂੰ ਸਮਰਥਨ

0
197

ਨਵੀਂ ਦਿੱਲੀ : ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਬੁੱਧਵਾਰ ਭਾਰਤੀ ਕਮਿਊਨਿਸਟ ਪਾਰਟੀ (ਸੀ ਪੀ ਆਈ) ਦੇ ਜਨਰਲ ਸਕੱਤਰ ਡੀ ਰਾਜਾ ਨਾਲ ਮੁਲਾਕਾਤ ਕੀਤੀ ਅਤੇ ਅਧਿਕਾਰੀਆਂ ਦੇ ਤਬਾਦਲੇ ਤੇ ਤਾਇਨਾਤੀਆਂ ਬਾਰੇ ਕੇਂਦਰ ਦੇ ਆਰਡੀਨੈਂਸ ਖਿਲਾਫ ਸਮਰਥਨ ਮੰਗਿਆ। ਇਸ ਮੌਕੇ ਕੇਜਰੀਵਾਲ ਨੇ ਕਿਹਾ ਕਿ ਆਰਡੀਨੈਂਸ ਦਾ ਇਹ ਮੁੱਦਾ ਵੀ 23 ਜੂਨ ਨੂੰ ਪਟਨਾ ’ਚ ਹੋਣ ਵਾਲੀ ਵਿਰੋਧੀ ਪਾਰਟੀਆਂ ਦੀ ਬੈਠਕ ’ਚ ਵਿਚਾਰੇ ਜਾਣ ਵਾਲੇ ਪ੍ਰਮੁੱਖ ਮੁੱਦਿਆਂ ’ਚ ਸ਼ਾਮਲ ਹੋਵੇਗਾ। ਰਾਜਾ ਨੇ ਆਰਡੀਨੈਂਸ ਦੇ ਮੁੱਦੇ ’ਤੇ ਆਮ ਆਦਮੀ ਪਾਰਟੀ ਨੂੰ ਆਪਣਾ ਸਮਰਥਨ ਦਿੱਤਾ। ਕਾਮਰੇਡ ਰਾਜਾ ਨੇ ਆਰਡੀਨੈਂਸ ਖਿਲਾਫ ਆਮ ਆਦਮੀ ਪਾਰਟੀ ਦੀ ਹਮਾਇਤ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਿਰਫ ਦਿੱਲੀ ਸਰਕਾਰ ਦਾ ਹੀ ਮਾਮਲਾ ਨਹੀਂ, ਹੋਰਨਾਂ ਸਰਕਾਰਾਂ ਖਿਲਾਫ ਵੀ ਅਜਿਹੇ ਹੁਕਮ ਜਾਰੀ ਹੋ ਸਕਦੇ ਹਨ। ਉਨ੍ਹਾ ਕਿਹਾਕੇਂਦਰ ਸਰਕਾਰ ਨੇ ਦਿੱਲੀ ਸਰਕਾਰ ਨਾਲ ਵਧੀਕੀ ਕੀਤੀ ਹੈ ਅਤੇ ਇਹ ਦੇਸ਼ ਵਿਚ ਫੈਡਰਲ ਗਵਰਨੈਂਸ ਦੇ ਸਾਰੇ ਅਸੂਲਾਂ ਦੀ ਉਲੰਘਣਾ ਹੈ। ਇਹ ਸੰਵਿਧਾਨ ਦੀਆਂ ਬੁਨਿਆਦਾਂ ’ਤੇ ਹਮਲਾ ਹੈ। ਅਸੀਂ ਇਸ ਆਰਡੀਨੈਂਸ ਦਾ ਪੂਰੀ ਤਾਕਤ ਨਾਲ ਵਿਰੋਧ ਕਰਾਂਗੇ। ਜਦੋਂ ਇਹ ਬਿੱਲ ਬਣਾਉਣ ਲਈ ਸੰਸਦ ਵਿਚ ਰੱਖਿਆ ਜਾਵੇਗਾ, ਸਾਡੀ ਪਾਰਟੀ ਵਿਰੋਧ ਕਰੇਗੀ। ਸਾਡੀ ਪਾਰਟੀ ਦਿੱਲੀ ਹੀ ਨਹੀਂ, ਪੁਡੂਚੇਰੀ ਨੂੰ ਵੀ ਰਾਜ ਦਾ ਦਰਜਾ ਦੇਣ ਦੇ ਹੱਕ ਵਿਚ ਹੈ।

LEAVE A REPLY

Please enter your comment!
Please enter your name here