ਨਵੀਂ ਦਿੱਲੀ : ਮੁਖਰਜੀ ਨਗਰ ਇਲਾਕੇ ’ਚ ਵੀਰਵਾਰ ਬੱਤਰਾ ਸਿਨਮੇ ਕੋਲ ਸੰਸ�ਿਤ ਕੋਚਿੰਗ ਸੈਂਟਰ ’ਚ ਬਾਅਦ ਦੁਪਹਿਰ ਅੱਗ ਲੱਗ ਗਈ। ਜਾਨ ਬਚਾਉਣ ਲਈ ਵਿਦਿਆਰਥੀ ਤੀਜੀ ਮੰਜ਼ਲ ਤੋਂ ਤਾਰ ਦੇ ਸਹਾਰੇ ਉਤਰਦੇ ਨਜ਼ਰ ਆਏ। ਕੁਝ ਨੇ ਖਿੜਕੀਆਂ ਤੋਂ ਛਾਲਾਂ ਮਾਰ ਦਿੱਤੀਆਂ।
ਦਿੱਲੀ ਪੁਲਸ ਮੁਤਾਬਕ ਅੱਗ ਬਿਲਡਿੰਗ ਦੇ ਮੀਟਰ ’ਚ ਲੱਗੀ ਸੀ ਤੇ ਧੂੰਆਂ ਉਪਰਲੀ ਮੰਜ਼ਲ ਤੱਕ ਪੁੱਜ ਗਿਆ। ਸਿਵਲ ਸਰਵਿਸ ਦੀ ਕੋਚਿੰਗ ਲੈ ਰਹੇ 200 ਤੋਂ ਵੱਧ ਵਿਦਿਆਰਥੀਆਂ ਵਿੱਚੋਂ ਕੁਝ ਵਿਦਿਆਰਥੀਆਂ ਨੇ ਖਿੜਕੀ ਤੋਂ ਹੇਠਾਂ ਉਤਰਨ ਦੀ ਕੋਸ਼ਿਸ਼ ਕੀਤੀ। ਇਨ੍ਹਾਂ ਵਿੱਚੋਂ 3-4 ਜ਼ਖਮੀ ਹੋ ਗਏ। ਸੈਂਟਰ ਵਿਚ ਫਾਇਰ ਐਗਜ਼ਿਟ ਨਹੀਂ ਸੀ, ਜਿਸ ਕਰਕੇ ਵਿਦਿਆਰਥੀ ਕੁੱਦ ਕੇ ਜਾਨ ਬਚਾਉਣ ਲਈ ਮਜਬੂਰ ਹੋਏ। ਦਿੱਲੀ ਫਾਇਰ ਸਰਵਿਸ ਦੇ ਡਾਇਰੈਕਟਰ ਅਤੁਲ ਗਰਗ ਨੇ ਦੱਸਿਆ ਕਿ ਬਾਅਦ ਦੁਪਹਿਰ 12.27 ਵਜੇ ਅੱਗ ਲੱਗਣ ਦੀ ਸੂਚਨਾ ਮਿਲੀ ਅਤੇ 11 ਫਾਇਰ ਟੈਂਡਰ ਮੌਕੇ ’ਤੇ ਪਹੁੰਚ ਗਏ। ਫਾਇਰ ਡਿਪਾਰਟਮੈਂਟ ਨੇ ਬਚਾਅ ਕਾਰਜ ਦਾ ਵੀਡੀਓ ਸਾਂਝਾ ਕੀਤਾ, ਜਿਸ ’ਚ ਫਾਇਰ ਫਾਈਟਰ ਵਿਦਿਆਰਥੀਆਂ ਨੂੰ ਖਿੜਕੀਆਂ ਵਿੱਚੋਂ ਬਾਹਰ ਕੱਢਦੇ ਹੋਏ ਦਿਖਾਈ ਦੇ ਰਹੇ ਹਨ।





