ਘੁਮਾਣ (ਗੁਰਦਾਸਪੁਰ) : ਪਿੰਡ ਸੱਖੋਵਾਲ ਦੇ ਗੁਰਦੁਆਰੇ ’ਚ ਐਤਵਾਰ ਰਾਤ ਗੁਰੂ ਗ੍ਰੰਥ ਸਾਹਿਬ ਦੇ ਤਿੰਨ ਸਰੂਪ ਅੱਗ ਦੀ ਭੇਟ ਚੜ੍ਹ ਗਏ। ਮੌਕੇ ’ਤੇ ਪਹੁੰਚੇ ਸਤਿਕਾਰ ਕਮੇਟੀ ਦੇ ਮੈਂਬਰ ਬਲਬੀਰ ਸਿੰਘ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਹ ਘਟਨਾ ਗੁਰਦੁਆਰੇ ਦੀ ਕੰਧ ਉੱਪਰ ਲੱਗੇ ਪਲਾਸਟਿਕ ਦੇ ਪੱਖੇ ਦੀ ਤਾਰ ਦੇ ਸ਼ਾਰਟ ਸਰਕਟ ਕਾਰਨ ਵਾਪਰੀ। ਇਹ ਸਰੂਪ ਜਲ ਪ੍ਰਵਾਹ ਲਈ ਗੋਇੰਦਵਾਲ ਸਾਹਿਬ ਭੇਜ ਦਿੱਤੇ ਗਏ ਹਨ। ਪੁਲਸ ਵੀ ਮੌਕੇ ’ਤੇ ਪਹੁੰਚ ਕੇ ਜਾਂਚ ਕਰ ਰਹੀ ਸੀ।




