ਕਾਠਮੰਡੂ ’ਚ ਹਿੰਦੀ ਫਿਲਮਾਂ ’ਤੇ ਰੋਕ

0
188

ਕਠਮੰਡੂ : ਨੇਪਾਲ ਦੀ ਰਾਜਧਾਨੀ ਕਾਠਮੰਡੂ ਅਤੇ ਸੈਰ-ਸਪਾਟਾ ਇਲਾਕੇ ਪੋਖਰਾ ’ਚ ‘ਆਦਿਪੁਰਸ਼’ ਸਣੇ ਸਾਰੀਆਂ ਭਾਰਤੀ ਹਿੰਦੀ ਫਿਲਮਾਂ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਇਸ ਲਈ ਕੀਤਾ ਗਿਆ ਹੈ, ਕਿਉਂਕਿ ਆਦਿਪੁਰਸ਼ ’ਚ ਸੀਤਾ ਨੂੰ ਭਾਰਤ ਦੀ ਧੀ ਕਹਿ ਕੇ ਸੰਬੋਧਨ ਕੀਤਾ ਗਿਆ ਤੇ ਇਸ ਡਾਇਲਾਗ ਤੋਂ ਲੋਕਾਂ ’ਚ ਖਾਸੀ ਨਾਰਾਜ਼ਗੀ ਹੈ। ਕਾਠਮੰਡੂ ਦੇ 17 ਹਾਲਾਂ ’ਚ ਪੁਲਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਗਿਆ, ਤਾਂ ਜੋ ਕੋਈ ਵੀ ਹਿੰਦੀ ਫਿਲਮ ਦਿਖਾਈ ਨਾ ਜਾਵੇ। ਕਾਠਮੰਡੂ ਦੇ ਮੇਅਰ ਬਲੇਂਦਰ ਸ਼ਾਹ ਨੇ ਐਤਵਾਰ ਕਿਹਾ ਕਿ ਕਾਠਮੰਡੂ ਮੈਟਰੋਪੋਲੀਟਨ ਸਿਟੀ ’ਚ ਉਦੋਂ ਤੱਕ ਕੋਈ ਵੀ ਹਿੰਦੀ ਫਿਲਮ ਨਹੀਂ ਚੱਲਣ ਦਿੱਤੀ ਜਾਵੇਗੀ, ਜਦੋਂ ਤੱਕ ‘ਆਦਿਪੁਰਸ਼’ ’ਚ ‘ਜਾਨਕੀ ਭਾਰਤ ਦੀ ਧੀ ਹੈ’ ਡਾਇਲਾਗ ਨੂੰ ਹਟਾਇਆ ਨਹੀਂ ਜਾਂਦਾ।

LEAVE A REPLY

Please enter your comment!
Please enter your name here