ਸਵਾਮੀਨਾਥਨ ਜਾਨਕੀਰਮਨ ਰਿਜ਼ਰਵ ਬੈਂਕ ਦੇ ਡਿਪਟੀ ਗਵਰਨਰ

0
250

ਨਵੀਂ ਦਿੱਲੀ : ਸਰਕਾਰ ਨੇ ਮੰਗਲਵਾਰ ਭਾਰਤੀ ਸਟੇਟ ਬੈਂਕ (ਐੱਸ ਬੀ ਆਈ) ਦੇ ਐੱਮ ਡੀ ਸਵਾਮੀਨਾਥਨ ਜਾਨਕੀਰਮਨ ਨੂੰ ਭਾਰਤੀ ਰਿਜ਼ਰਵ ਬੈਂਕ ਦਾ ਡਿਪਟੀ ਗਵਰਨਰ ਨਿਯੁਕਤ ਕੀਤਾ। ਡਿਪਟੀ ਗਵਰਨਰ ਵਜੋਂ ਉਨ੍ਹਾ ਦੀ ਨਿਯੁਕਤੀ ਉਨ੍ਹਾਂ ਦੇ ਚਾਰਜ ਸੰਭਾਲਣ ਦੀ ਮਿਤੀ ਤੋਂ ਜਾਂ ਅਗਲੇ ਹੁਕਮਾਂ ਤੱਕ ਤਿੰਨ ਸਾਲਾਂ ਲਈ ਹੈ। ਉਹ ਐੱਮ ਕੇ ਜੈਨ ਦੀ ਥਾਂ ਲੈਣਗੇ, ਜਿਨ੍ਹਾਂ ਦਾ ਵਧਾਇਆ ਕਾਰਜਕਾਲ ਮੰਗਲਵਾਰ ਖਤਮ ਹੋ ਗਿਆ। ਡਿਪਟੀ ਗਵਰਨਰ ਦਾ ਇੱਕ ਅਹੁਦਾ ਵਪਾਰਕ ਬੈਂਕਰ ਲਈ ਰਾਖਵਾਂ ਹੈ।

LEAVE A REPLY

Please enter your comment!
Please enter your name here