ਭਾਰਤ ਤੇ ਪਾਕਿਸਤਾਨ ਵਿਚਾਲੇ ਹਾਕੀ ਮੁਕਾਬਲਾ 9 ਅਗਸਤ ਨੂੰ

0
190

ਚੇਨਈ : ਭਾਰਤੀ ਪੁਰਸ਼ ਹਾਕੀ ਟੀਮ ਇਥੇ 3 ਤੋਂ 12 ਅਗਸਤ ਤੱਕ ਹੋਣ ਵਾਲੀ ਛੇ ਦੇਸ਼ਾਂ ਦੀ ਏਸ਼ੀਆਈ ਚੈਂਪੀਅਨਜ਼ ਟਰਾਫੀ ਦੇ ਪਹਿਲੇ ਦਿਨ ਚੀਨ ਨਾਲ ਭਿੜੇਗੀ। ਚੀਨ ਤੋਂ ਬਾਅਦ ਭਾਰਤ ਦਾ ਸਾਹਮਣਾ 4 ਅਗਸਤ ਨੂੰ ਜਾਪਾਨ ਅਤੇ 6 ਅਗਸਤ ਨੂੰ ਮਲੇਸ਼ੀਆ ਨਾਲ ਹੋਵੇਗਾ। ਇਸ ਤੋਂ ਇਕ ਦਿਨ ਬਾਅਦ ਕੋਰੀਆ ਨਾਲ ਟਕਰਾਅ ਹੋਵੇਗਾ। ਭਾਰਤ ਅਤੇ ਪਾਕਿਸਤਾਨ ਵਿਚਾਲੇ 9 ਅਗਸਤ ਨੂੰ ਮੁਕਾਬਲਾ ਹੋਵੇਗਾ। ਸਾਰੀਆਂ ਟੀਮਾਂ ਇੱਕੋ ਪੂਲ ’ਚ ਹਨ ਅਤੇ ਉਨ੍ਹਾਂ ਦੀ ਸਥਿਤੀ ਦਾ ਫੈਸਲਾ ਅੰਕ ਸੂਚੀ ਦੇ ਆਧਾਰ ’ਤੇ ਕੀਤਾ ਜਾਵੇਗਾ। ਮੌਜੂਦਾ ਚੈਂਪੀਅਨ ਕੋਰੀਆ ਪਹਿਲੇ ਮੈਚ ’ਚ ਜਾਪਾਨ ਨਾਲ ਭਿੜੇਗਾ। ਸੈਮੀਫਾਈਨਲ 11 ਅਗਸਤ ਨੂੰ ਹੋਣਗੇ ਅਤੇ ਫਾਈਨਲ 12 ਅਗਸਤ ਨੂੰ ਹੋਵੇਗਾ। ਭਾਰਤ (2011, 2016, 2018) ਅਤੇ ਪਾਕਿਸਤਾਨ (2012, 2013, 2018) ਤਿੰਨ ਵਾਰ ਖਿਤਾਬ ਜਿੱਤ ਚੁੱਕੇ ਹਨ।

LEAVE A REPLY

Please enter your comment!
Please enter your name here