ਟਰੱਕਾਂ ’ਚ ਲੱਗਣਗੇ ਏ ਸੀ

0
187

ਨਵੀਂ ਦਿੱਲੀ : ਆਟੋ ਨਿਰਮਾਤਾਵਾਂ ਨੂੰ ਛੇਤੀ ਹੀ ਟਰੱਕ ਡਰਾਈਵਰ ਦੇ ਕੈਬਿਨ ਵਿਚ ਏਅਰਕੰਡੀਸ਼ਨਰ ਲਾਉਣੇ ਪੈਣਗੇ। ਟਰਾਂਸਪੋਰਟ ਤੇ ਹਾਈਵੇਜ਼ ਮੰਤਰੀ ਨਿਤਿਨ ਗਡਕਰੀ ਨੇ ਮੰਗਲਵਾਰ ਇਥੇ ਆਟੋ ਇੰਡਸਟਰੀ ਦੇ ਪ੍ਰੋਗਰਾਮ ਵਿਚ ਕਿਹਾਮੈਂ ਇੱਥੇ ਆਉਣ ਤੋਂ ਪਹਿਲਾਂ ਟਰੱਕ ਡਰਾਈਵਰਾਂ ਲਈ ਏਅਰਕੰਡੀਸ਼ਨਰ ਲਾਉਣੇ ਲਾਜ਼ਮੀ ਕਰਨ ਵਾਲੀ ਫਾਈਲ ’ਤੇ ਦਸਤਖਤ ਕਰਕੇ ਆਇਆ ਹਾਂ। ਸਾਡੇ ਡਰਾਈਵਰ 43 ਤੋਂ 47 ਡਿਗਰੀ ਤਾਪਮਾਨ ਵਿਚ ਟਰੱਕ ਚਲਾਉਦੇ ਹਨ। ਮੈਂ ਤਾਂ ਮੰਤਰੀ ਬਣਨ ਵੇਲੇ ਏ ਸੀ ਕੈਬਿਨ ਲਾਜ਼ਮੀ ਕਰਨ ਦੇ ਹੱਕ ਵਿਚ ਸੀ, ਪਰ ਕੁਝ ਲੋਕਾਂ ਨੇ ਕਿਹਾ ਕਿ ਇਸ ਨਾਲ ਟਰੱਕ ਮਹਿੰਗੇ ਹੋ ਜਾਣਗੇ, ਪਰ ਅੱਜ ਮੈਂ ਫਾਈਲ ’ਤੇ ਦਸਤਖਤ ਕਰ ਦਿੱਤੇ ਹਨ। ਗਡਕਰੀ ਨੇ ਇਹ ਵੀ ਕਿਹਾ ਕਿ ਦੇਸ਼ ਵਿਚ ਡਰਾਈਵਰਾਂ ਦੀ ਘਾਟ ਹੈ, ਜਿਸ ਕਰਕੇ ਉਨ੍ਹਾਂ ਨੂੰ 14-16 ਘੰਟੇ ਟਰੱਕ ਚਲਾਉਣੇ ਪੈਂਦੇ ਹਨ। ਹੋਰਨਾਂ ਦੇਸ਼ਾਂ ਵਿਚ ਡਰਾਈਵਰਾਂ ਲਈ ਕੰਮ ਦੇ ਘੰਟੇ ਤੈਅ ਹਨ। ਗਡਕਰੀ ਨੇ ਇਹ ਨਹੀਂ ਦੱਸਿਆ ਕਿ ਟਰੱਕਾਂ ਵਿਚ ਏ ਸੀ ਕਦੋਂ ਲੱਗਣਗੇ, ਪਰ ਰਿਪੋਰਟਾਂ ਹਨ ਅਜਿਹੇ ਟਰੱਕ 2025 ਵਿਚ ਆਉਣਗੇ।

LEAVE A REPLY

Please enter your comment!
Please enter your name here