ਹੁਸ਼ਿਆਰਪੁਰ : ਮਹਾਨ ਕਮਿਊਨਿਸਟ ਆਗੂ ਤੇ ਆਜ਼ਾਦੀ ਘੁਲਾਟੀਏ ਮਾਸਟਰ ਹਰੀ ਸਿੰਘ ਧੂਤ ਦੇ ਸਪੁੱਤਰ ਕਾਮਰੇਡ ਰਘਬੀਰ ਸਿੰਘ ਦਾ 19 ਜੂਨ ਨੂੰ ਦਿਹਾਂਤ ਹੋ ਗਿਆ ਸੀ। ਰਘਬੀਰ ਸਿੰਘ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਮੈਂਬਰ ਸਨ। ਉਹ ਲੰਮਾ ਸਮਾਂ ਪਿੰਡ ਦੇ ਸਰਪੰਚ ਵੀ ਰਹੇ। ਉਨ੍ਹਾ ਦਾ ਅੰਤਮ ਸੰਸਕਾਰ 22 ਜੂਨ ਨੂੰ ਉਨ੍ਹਾ ਦੇ ਪਰਵਾਰਕ ਮੈਂਬਰਾਂ ਦੇ ਵਿਦੇਸ਼ੋਂ ਆਉਣ ਬਾਅਦ ਪਿੰਡ ਧੂਤ ਵਿਖੇ ਕੀਤਾ ਜਾਵੇਗਾ। ‘ਨਵਾਂ ਜ਼ਮਾਨਾ’ ਦੇ ਟਰੱਸਟੀਆਂ ਜਤਿੰਦਰ ਪਨੰੂ, ਗੁਰਮੀਤ ਸਿੰਘ ਸ਼ੁਗਲੀ ਤੇ ਚੰਦ ਫਤਿਹਪੁਰੀ ਨੇ ਉਨ੍ਹਾ ਦੇ ਵਿਛੋੜੇ ’ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।



