ਪੈਰਿਸ : ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਵੀਡੀਓ ਵਿਚ ਦਿਖਾਇਆ ਗਿਆ ਹੈ ਕਿ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ, ਜੋ ਪੈਰਿਸ ਵਿਚ ਗਲੋਬਲ ਫਾਇਨਾਂਸਿੰਗ ਸੰਮੇਲਨ ਵਿਚ ਸ਼ਾਮਲ ਹੋਣ ਲਈ ਗਏ ਹਨ, ਨੇ ਮਹਿਲਾ ਅਧਿਕਾਰੀ ਤੋਂ ਛਤਰੀ ਖੋਹ ਕੇ ਉਸ ਨੂੰ ਮੀਂਹ ‘ਚ ਭਿੱਜਣ ਲਈ ਛੱਡ ਦਿੱਤਾ | ਸਲੇਟੀ ਸੂਟ ਪਹਿਨੇ ਸ਼ਰੀਫ ਕਾਰ ਵਿਚੋਂ ਉਤਰ ਕੇ ਜਦੋਂ ਬਾਹਰ ਆਉਂਦੇ ਹਨ ਤਾਂ ਉਨ੍ਹਾ ਲਈ ਮੀਂਹ ‘ਚ ਛਤਰੀ ਫੜੀ ਮਹਿਲਾ ਅਧਿਕਾਰੀ ਖੜ੍ਹੀ ਹੈ ਤੇ ਉਹ ਛਤਰੀ ਫੜ ਕੇ ਉਨ੍ਹਾ ਨੂੰ ਮੀਂਹ ਤੋਂ ਬਚਾਉਂਦੀ ਅੱਗੇ ਵਧਦੀ ਹੈ, ਪਰ ਸ਼ਰੀਫ ਤੁਰੰਤ ਛਤਰੀ ਉਸ ਤੋਂ ਖੋਹ ਲੈਂਦੇ ਹਨ ਤੇ ਇਕੱਲੇ ਛਤਰੀ ਲੈ ਕੇ ਅੱਗੇ ਨਿਕਲ ਜਾਂਦੇ ਹਨ, ਜਦ ਕਿ ਮਹਿਲਾ ਅਧਿਕਾਰੀ ਮੀਂਹ ‘ਚ ਭਿੱਜਦੀ ਹੋਈ ਉਨ੍ਹਾ ਦੇ ਪਿੱਛੇ ਤੁਰ ਰਹੀ ਹੈ |


