ਲਾਲੂ ਵੱਲੋਂ ਰਾਹੁਲ ਨੂੰ ਵਿਆਹ ਕਰਾਉਣ ਦਾ ਮਸ਼ਵਰਾ

0
186

ਪਟਨਾ : ਬੈਠਕ ‘ਚ ਲਾਲੂ ਪ੍ਰਸਾਦ ਨੇ ਰਾਹੁਲ ਗਾਂਧੀ ਨੂੰ ਕਿਹਾ—ਮਹਾਤਮਾ ਜੀ ਸ਼ਾਦੀ ਤਾਂ ਕਰੋ | ਦਾੜ੍ਹੀ ਵਧਾ ਕੇ ਕਿੱਥੇ ਘੁੰਮ ਰਹੇ ਹੋ | ਸਾਡੀ ਗੱਲ ਮੰਨੋ ਤੇ ਸ਼ਾਦੀ ਕਰਾ ਲਓ | ਤੁਹਾਡੀ ਮੰਮੀ ਕਹਿੰਦੀ ਸੀ ਕਿ ਮੇਰੀ ਗੱਲ ਨਹੀਂ ਮੰਨਦਾ, ਤੁਸੀਂ ਮਨਾਓ |
ਲਾਲੂ ਨੇ ਅੱਗੇ ਕਿਹਾ—ਅਜੇ ਵੀ ਸਮਾਂ ਬੀਤਿਆ ਨਹੀਂ ਹੈ | ਸ਼ਾਦੀ ਕਰੋ, ਅਸੀਂ ਸਾਰੇ ਬਰਾਤ ‘ਚ ਚੱਲਾਂਗੇ | ਪੱਕਾ ਕਰੋ | ਤੁਹਾਡੀ ਉਮਰ ਕਿੱਥੇ ਬੀਤੀ ਹੈ | ਦਾੜ੍ਹੀ ਵਧਾ ਲਈ ਹੈ, ਕਦੋਂ ਕਟਵਾਓਗੇ | ਨਿਤੀਸ਼ ਜੀ ਦੀ ਵੀ ਇਹੀ ਰਾਇ ਹੈ, ਦਾੜ੍ਹੀ ਥੋੜ੍ਹੀ ਛੋਟੀ ਕਰਾ ਲਓ |
ਲਾਲੂ ਪੁਰਾਣੇ ਰੰਗ ਵਿਚ ਨਜ਼ਰ ਆਏ | ਉਨ੍ਹਾ ਕਿਹਾ ਕਿ ਰਾਹੁਲ ਨੇ ਭਾਰਤ ਯਾਤਰਾ ਕਰਕੇ ਚੰਗਾ ਕੰਮ ਕੀਤਾ | ਲੋਕ ਸਭਾ ਵਿਚ ਅਡਾਨੀ ਦੇ ਮਾਮਲੇ ‘ਚ ਵੀ ਚੰਗਾ ਕੰਮ ਕੀਤਾ | ਪ੍ਰਧਾਨ ਮੰਤਰੀ ਮੋਦੀ ‘ਤੇ ਤਨਜ਼ ਕੱਸਦਿਆਂ ਕਿਹਾ ਕਿ ਦੋ ਹਜ਼ਾਰ ਦਾ ਨੋਟ ਬੰਦ ਕਰਕੇ ਹੁਣ ਉਨ੍ਹਾ ਦੇ ਬੰਦੇ ਆਪਣੇ ਨਿੱਕੇ ਨੋਟ ਕੱਢ ਰਹੇ ਹਨ | ਮੋਦੀ ਉਡ-ਉਡ ਕੇ ਅਮਰੀਕਾ ‘ਚ ਚੰਦਨ ਦੀ ਲੱਕੜੀ ਵੰਡ ਰਹੇ ਹਨ, ਜਿਸ ਨੇ ਮੋਦੀ ਤੇ ਸ਼ਾਹ ਨੂੰ ਆਪਣੇ ਦੇਸ਼ ਆਉਣ ਤੋਂ ਰੋਕ ਦਿੱਤਾ ਸੀ |
ਉਨ੍ਹਾ ਇਹ ਵੀ ਕਿਹਾ—ਅਸੀਂ ਤਾਂ ਭਿੰਡੀ ਖਰੀਦਣ ਵੀ ਨਹੀਂ ਜਾਂਦੇ | 60 ਰੁਪਏ ਕਿੱਲੋ ਹੋ ਗਈ ਹੈ | ਆਟੇ-ਚੌਲ ਦਾ ਭਾਅ ਤੁਹਾਨੂੰ ਸਭ ਨੂੰ ਪਤਾ ਹੀ ਹੈ |
ਇਸ ਦੇਸ਼ ਵਿਚ ਹਿੰਦੂ-ਮੁਸਲਮ ਦਾ ਨਾਅਰਾ ਲਾ ਕੇ ਹਨੂੰਮਾਨ ਜੀ ਦਾ ਨਾਂਅ ਲੈ ਕੇ ਚੋਣ ਲੜਦੇ ਹਨ | ਕਰਨਾਟਕ ਵਿਚ ਹਨੂੰਮਾਨ ਜੀ ਨੇ ਪਿੱਠ ‘ਤੇ ਅਜਿਹਾ ਗਦਾ ਮਾਰਿਆ ਕਿ ਰਾਹੁਲ ਦੀ ਪਾਰਟੀ ਜਿੱਤ ਗਈ | ਹਨੂੰਮਾਨ ਜੀ ਸਾਡੇ ਨਾਲ ਹੋ ਗਏ | ਨਲ-ਨੀਲ ਸਭ ਨੂੰ ਅਸੀਂ ਜਮ੍ਹਾਂ ਕਰ ਰਹੇ ਹਾਂ | ਇਸ ਵਾਰ ਤੈਅ ਹੈ, ਗਏ ਇਹ ਲੋਕ |

LEAVE A REPLY

Please enter your comment!
Please enter your name here