ਧੋਖਾਧੜੀ ਮਾਮਲੇ ’ਚ ਕਾਂਗਰਸ ਦੇ ਸਾਬਕਾ ਵਿਧਾਇਕ ਤੇ 6 ਹੋਰਨਾਂ ਖਿਲਾਫ ਕੇਸ ਦਰਜ

0
152

ਲੁਧਿਆਣਾ : 3.50 ਕਰੋੜ ਦੀ ਧੋਖਾਧੜੀ ਦੇ ਮਾਮਲੇ ’ਚ ਲੁਧਿਆਣਾ ਪੁਲਸ ਨੇ ਵੱਡੀ ਕਾਰਵਾਈ ਕੀਤੀ ਹੈ। ਪੁਲਸ ਨੇ ਸਾਬਕਾ ਕਾਂਗਰਸੀ ਵਿਧਾਇਕ ਪ੍ਰੀਤਮ ਸਿੰਘ ਕੋਟਭਾਈ ਖਿਲਾਫ ਮਾਮਲਾ ਦਰਜ ਕੀਤਾ ਹੈ। ਐਫ ਆਈ ਆਰ ਨੰਬਰ 84 ਮਿਤੀ 23 ਜੂਨ ਥਾਣਾ ਸਰਾਭਾ ਨਗਰ, ਲੁਧਿਆਣਾ ਵਿਖੇ ਆਈ ਪੀ ਸੀ ਦੀ ਧਾਰਾ 406, 420, 467, 468, 471, 120ਬੀ ਦਰਜ ਕੀਤੀ ਗਈ ਹੈ। ਐਫ ਆਈ ਆਰ ’ਚ ਸਾਬਕਾ ਵਿਧਾਇਕ ਕੋਟ ਭਾਈ ਤੋਂ ਇਲਾਵਾ ਪੰਜ ਹੋਰ ਨਾਂਅ ਸ਼ਾਮਲ ਸਨ। ਕੇਸ ਦਰਜ ਹੋਣ ਤੋਂ ਬਾਅਦ ਤਿੰਨ ਮੁਲਜ਼ਮਾਂ ਨੂੰ ਗਿ੍ਰਫਤਾਰ ਕਰ ਲਿਆ ਗਿਆ।
ਜ਼ਿਕਰਯੋਗ ਹੈ ਕਿ ਇਹ ਸ਼ਿਕਾਇਤ ਲੁਧਿਆਣਾ ਨਿਵਾਸੀ ਸ਼ਿੰਦਰ ਸਿੰਘ ਨੇ ਦਿੱਤੀ ਸੀ। ਲੁਧਿਆਣਾ ਪੁਲਸ ਨੇ ਪ੍ਰੀਤਮ ਸਿੰਘ ਕੋਟ ਭਾਈ ਸਾਬਕਾ ਵਿਧਾਇਕ ਕੋਟ ਭਾਈ, ਜੀਵਨ ਸਿੰਘ, ਦਲੀਪ ਕੁਮਾਰ ਤਿ੍ਰਪਾਠੀ, ਸੰਜੇ ਸ਼ਰਮਾ, ਸਈਅਦ ਪਰਵੇਜ ਰਹਿਮਾਨ, ਧਰਮਵੀਰ, ਜਿਸ ’ਚ ਉਸ ਨੇ ਦੱਸਿਆ ਕਿ ਉਸ ਦਾ ਚਾਚਾ ਨਿਰਮਲ ਸਿੰਘ ਭੰਗੂ, ਜੋ ਪਹਿਲਾਂ ਤਿਹਾੜ ਜੇਲ੍ਹ ਅਤੇ ਬਾਅਦ ’ਚ ਬਠਿੰਡਾ ਜੇਲ੍ਹ ’ਚ ਸੀ, ਸਾਬਕਾ ਵਿਧਾਇਕ ਕੋਟ ਭਾਈ ਨੇ ਉਨ੍ਹਾ ਨੂੰ ਦੱਸਿਆ ਕਿ ਉਨ੍ਹਾ ਦੇ ਸਰਕਾਰ ’ਚ ਕਈ ਕੁਨੈਕਸ਼ਨ ਹਨ ਅਤੇ ਉਨ੍ਹਾਂ ’ਤੇ ਕਈ ਚਿੱਟ ਫੰਡ ਕੇਸ ਹਨ, ਜਿਨ੍ਹਾਂ ’ਚ ਉਹ ਜ਼ਮਾਨਤ ’ਤੇ ਹੈ ਅਤੇ ਜੇਕਰ ਉਹ ਉਸ ਨੂੰ 5 ਕਰੋੜ ਰੁਪਏ ਦੇ ਦੇਵੇ ਤਾਂ ਉਹ ਸਾਰੇ ਕੇਸਾਂ ’ਚੋਂ ਰਿਹਾਅ ਹੋ ਸਕਦਾ ਹੈ। ਨਿਰਮਲ ਸਿੰਘ ਨੇ 3.5 ਕਰੋੜ ਐਡਵਾਂਸ ਅਤੇ ਡੇਢ ਕਰੋੜ ਕੰਮ ਹੋਣ ਤੋਂ ਬਾਅਦ ਦੇਣ ਦੀ ਹਾਮੀ ਭਰੀ ਸੀ। ਇਸ ਤੋਂ ਬਾਅਦ ਨਿਰਮਲ ਸਿੰਘ ਨੇ ਸ਼ਿਕਾਇਤਕਰਤਾ ਸ਼ਿੰਦਰ ਸਿੰਘ ਨੂੰ ਸਾਰੀ ਗੱਲ ਦੱਸੀ ਤਾਂ ਸ਼ਿੰਦਰ ਸਿੰਘ ਨੇ ਪ੍ਰੀਤਮ ਸਿੰਘ ਕੋਟ ਭਾਈ ਦੇ ਕਹਿਣ ਅਨੁਸਾਰ ਗਿਰਧਾਰੀ ਲਾਲ ਤੋਂ ਵਿਆਜ ’ਤੇ 3.5 ਕਰੋੜ ਰੁਪਏ ਲੈ ਲਏ, ਜਿਸ ਨੇ ਡੀ ਡੀ ਬਣਾ ਕੇ ਵੱਖ-ਵੱਖ ਫਰਮਾਂ ਨੂੰ ਪੈਸੇ ਟਰਾਂਸਫਰ ਕਰ ਦਿੱਤੇ, ਪਰ ਜਦੋਂ ਉਸ ਨੇ 3.5 ਕਰੋੜ ਰੁਪਏ ਟਰਾਂਸਫਰ ਕੀਤੇ, ਉਸ ਨੂੰ ਪਤਾ ਲੱਗਾ ਕਿ ਪ੍ਰੀਤਮ ਸਿੰਘ ਕੋਟ ਭਾਈ ਦੇ ਦੱਸੇ ਅਨੁਸਾਰ ਜਿਨ੍ਹਾਂ ਕੰਪਨੀਆਂ/ ਫਰਮਾਂ ਨੂੰ ਉਸ ਨੇ ਸਾਰਾ ਪੈਸਾ ਟਰਾਂਸਫਰ ਕੀਤਾ ਹੈ, ਉਹ ਸਾਰੀਆਂ ਫਰਜ਼ੀ ਸਨ। ਇਸ ਕਾਰਨ ਗਿਰਧਾਰੀ ਲਾਲ ਨੇ ਪ੍ਰੀਤਮ ਸਿੰਘ ਕੋਟ ਭਾਈ ਨਾਲ ਠੱਗੀ ਮਾਰੀ ਸੀ।

LEAVE A REPLY

Please enter your comment!
Please enter your name here