ਨਵੀਂ ਦਿੱਲੀ : ਦੇਸ਼ ਦੇ 20 ਸੂਬਿਆਂ ’ਚ ਅਗਲੇ ਚਾਰ ਦਿਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਇਨ੍ਹਾਂ ਸੂਬਿਆਂ ’ਚ ਮੱਧ ਪ੍ਰਦੇਸ਼, ਪੰਜਾਬ, ਰਾਜਸਥਾਨ, ਉਤਰ ਪ੍ਰਦੇਸ਼, ਹਰਿਆਣਾ, ਛੱਤੀਸਗੜ੍ਹ, ਉਤਰਾਖੰਡ, ਤੇਲੰਗਾਨਾ, ਨਾਗਾਲੈਂਡ, ਮਨੀਪੁਰ, ਮਿਜ਼ੋਰਮ, ਹਿਮਾਚਲ ਪ੍ਰਦੇਸ਼, ਕੋਂਕਣ ਅਤੇ ਗੋਆ, ਆਂਧਰਾ ਪ੍ਰਦੇਸ਼, ਕਰਨਾਟਕ, ਕੇਰਲ ਅਤੇ ਤਾਮਿਲਨਾਡੂ ਸ਼ਾਮਲ ਹਨ। ਦੇਸ਼ ’ਚ 7 ਦਿਨ ਦੀ ਦੇਰੀ ਨਾਲ ਦਾਖ਼ਲ ਹੋਇਆ ਮਾਨਸੂਨ ਜਲਦ ਮੱਧ ਪ੍ਰਦੇਸ਼ ਪਹੁੰਚਣ ਵਾਲਾ ਹੈ। 29 ਜੂਨ ਤੱਕ ਮਾਨਸੂਨ ਸੂਬੇ ਦੇ ਸਾਰੇ ਜ਼ਿਲ੍ਹਿਆਂ ਤੱਕ ਪਹੁੰਚੇਗਾ। ਮੌਸਮ ਵਿਭਾਗ ਮੁਤਾਬਕ ਮਾਨਸੂਨ ਦੇ ਅੱਜ ਮੁੰਬਈ ਪਹੁੰਚਣ ਦੀ ਸੰਭਾਵਨਾ ਹੈ। ਉਥੇ ਹੀ ਅਸਾਮ ’ਚ ਹੜ੍ਹ ਨਾਲ ਹਾਲਾਤ ਕਾਫ਼ੀ ਖਰਾਬ ਹਨ। ਇੱਥੇ 20 ਜ਼ਿਲ੍ਹਿਆਂ ਦੇ 5 ਲੱਖ ਲੋਕ ਹੜ੍ਹ ਨਾਲ ਪ੍ਰਭਾਵਤ ਹੋਏ ਹਨ।




