ਗਿਆਸਪੁਰਾ ਦਾ ਸੁਖਬੀਰ ਨੂੰ ਚੈਲੰਜ

0
189

ਪਾਇਲ : ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਧਾਨ ਸਭਾ ਵਿੱਚ ਸ਼ੋ੍ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦੀ ਦਾੜ੍ਹੀ ਨੂੰ ਲੈ ਕੇ ਕੀਤੀ ਗਈ ਟਿੱਪਣੀ ਉਪਰ ਬਹਿਸ ਦਰਮਿਆਨ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸੁਖਬੀਰ ਬਾਦਲ ਨੂੰ ਵੱਡੀ ਚੁਣੌਤੀ ਦਿੱਤੀ ਹੈ। ਗਿਆਸਪੁਰਾ ਨੇ ਕਿਹਾ ਕਿ ਸੀ ਐਮ ਭਗਵੰਤ ਮਾਨ ਨੇ ਬਿਲਕੁਲ ਸੱਚੀਆਂ ਗੱਲਾਂ ਕਹੀਆਂ ਹਨ। ਵੋਟਾਂ ਦੀ ਰਾਜਨੀਤੀ ਵਿੱਚ ਸੁਖਬੀਰ ਬਾਦਲ ਆਪਣਾ ਰੂਪ ਬਦਲਦੇ ਹਨ। ਉਹ ਸਿੱਖੀ ਦੇ ਰੂਪ ’ਚ ਬਹਿਰੂਪੀਆ ਹਨ।
ਪਹਿਲਾਂ ਸੁਖਬੀਰ ਬਾਦਲ ਆਪਣੀ ਦਾੜ੍ਹੀ ਬੰਨ੍ਹ ਕੇ ਰੱਖਦੇ ਸੀ। ਹੁਣ ਪ੍ਰਕਾਸ਼ ਸਿੰਘ ਬਾਦਲ ਦੀ ਮੌਤ ਤੋਂ ਬਾਅਦ ਸਿੱਖਾਂ ਦੀ ਹਮਦਰਦੀ ਹਾਸਲ ਕਰਨ ਦੇ ਮਕਸਦ ਲਈ ਦਾੜ੍ਹੀ ਖੋਲ੍ਹ ਲਈ ਹੈ। ਜੇਕਰ ਸੱਚਮੁੱਚ ਸੁਖਬੀਰ ਬਾਦਲ ਪੂਰਨ ਸਿੱਖ ਹਨ ਤਾਂ ਜਪੁਜੀ ਸਾਹਿਬ ਦੀਆਂ ਪੰਜ ਪਉੜੀਆਂ ਦਾ ਪਾਠ ਸੁਣਾ ਦੇਣ, ਸੰਗਤ ਨੂੰ ਵੀ ਪਤਾ ਲੱਗ ਜਾਵੇਗਾ।

LEAVE A REPLY

Please enter your comment!
Please enter your name here