ਜਨਰਲ ਪਾਂਡੇ ਨੇ ਹਰਿਮੰਦਰ ਸਾਹਿਬ ਮੱਥਾ ਟੇਕਿਆ

0
164

ਅੰਮਿ੍ਰਤਸਰ : ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਨੇ ਐਤਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਦਾ ਪ੍ਰਗਟਾਵਾ ਕੀਤਾ। ਉਨ੍ਹਾ ਨਾਲ ਧਰਮ ਪਤਨੀ ਅਰਚਨਾ ਪਾਂਡੇ ਅਤੇ ਬਿ੍ਰਗੇਡੀਅਰ ਸੀ ਬੀ ਕੇ ਬੈਨਰਜੀ ਸਨ। ਉਨ੍ਹਾਂ ਕੁਝ ਸਮੇਂ ਲਈ ਗੁਰਬਾਣੀ ਕੀਰਤਨ ਸਰਵਣ ਕੀਤਾ ਅਤੇ ਸ੍ਰੀ ਅਕਾਲ ਤਖ਼ਤ ਵਿਖੇ ਜਾ ਕੇ ਵੀ ਸ਼ਰਧਾ ਪ੍ਰਗਟਾਈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਜਨਰਲ ਪਾਂਡੇ ਦਾ ਧਿਆਨ ਕੁਝ ਸਿੱਖ ਮਸਲਿਆਂ ਵੱਲ ਵੀ ਦਿਵਾਇਆ।

LEAVE A REPLY

Please enter your comment!
Please enter your name here