ਐਡਵੋਕੇਟ ਧਾਮੀ ਨੇ ਮਤਾ ਪੇਸ਼ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕਿਹਾ ਤਾਂ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਤੇ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਇਤਰਾਜ਼ ਕੀਤਾ ਕਿ ਜਦੋਂ ਭਗਵੰਤ ਮਾਨ ਆਪਣੇ ਨਾਂਅ ਨਾਲ ‘ਸਿੰਘ’ ਸ਼ਬਦ ਨਹੀਂ ਲਗਾਉਂਦੇ ਤਾਂ ਫਿਰ ਮਤੇ ਵਿਚ ਵੀ ‘ਸਿੰਘ’ ਸ਼ਬਦ ਉਨ੍ਹਾ ਦੇ ਨਾਂਅ ਨਾਲ ਨਾ ਜੋੜਿਆ ਜਾਵੇ। ਇਸ ’ਤੇ ਐਡਵੋਕੇਟ ਧਾਮੀ ਨੇ ਤੁਰੰਤ ਸੋਧ ਸਵੀਕਾਰ ਕੀਤੀ ਤੇ ਕਿਹਾ ਕਿ ਇਸ ਵਿਚੋਂ ‘ਸਿੰਘ’ ਸ਼ਬਦ ਕੱਟਿਆ ਜਾਂਦਾ ਹੈ ਤੇ ਇਸ ਨੂੰ ਭਗਵੰਤ ਮਾਨ ਹੀ ਪੜ੍ਹਿਆ ਜਾਵੇ।
ਮਤੇ ਰਾਹੀਂ ਇਹ ਮੰਗ ਵੀ ਕੀਤੀ ਗਈ ਕਿ ਦਾੜ੍ਹੀ ਅਤੇ ਕੇਸਾਂ ਦੀ ਬੇਅਦਬੀ ਕਰਨ ਲਈ ਮੁੱਖ ਮੰਤਰੀ ਅਤੇ ਭਗਤ ਸਾਹਿਬਾਨ ਦਾ ਨਾਂਅ ਗੈਰ-ਸਤਿਕਾਰਤ ਢੰਗ ਨਾਲ ਲਏ ਜਾਣ ’ਤੇ ਵਿਧਾਇਕ ਬੁੱਧ ਰਾਮ ਜਨਤਕ ਮੁਆਫੀ ਮੰਗਣ।




