ਸ਼ਿਮਲਾ : ਮੰਡੀ ਅਤੇ ਪੰਡੋਹ ਵਿਚਕਾਰ ਢਿੱਗਾਂ ਡਿੱਗਣ ਕਾਰਨ ਚੰਡੀਗੜ੍ਹ-ਮਨਾਲੀ ਹਾਈਵੇਅ ’ਤੇ ਨੈਰਚੌਕ ਤੋਂ ਮੰਡੀ ਤੱਕ ਐਤਵਾਰ ਸ਼ਾਮ ਤੋਂ ਲੰਬਾ ਟਰੈਫਿਕ ਜਾਮ ਲੱਗਿਆ ਹੋਇਆ ਸੀ। ਮੰਡੀ ਵਾਲੇ ਪਾਸੇ ਤੋਂ ਕੁੱਲੂ-ਮਨਾਲੀ ਜਾਣ ਵਾਲੇ ਜਾਂ ਕੁੱਲੂ ਵਾਲੇ ਪਾਸੇ ਤੋਂ ਮੰਡੀ ਆਉਣ ਵਾਲੇ ਸੈਂਕੜੇ ਸੈਲਾਨੀਆਂ ਨੂੰ ਵਾਹਨਾਂ ’ਚ ਰਾਤ ਕੱਟਣੀ ਪਈ। ਪੁਲਸ ਨੇ ਮੰਡੀ ਅਤੇ ਕੁੱਲੂ ਵਿਚਕਾਰ ਹਲਕੇ ਵਾਹਨਾਂ ਦੀ ਆਵਾਜਾਈ ਨੂੰ ਚੈਲਚੌਕ-ਪੰਡੋਹ ਮਾਰਗ ਰਾਹੀਂ ਮੋੜ ਦਿੱਤਾ ਪਰ ਹਾਈਵੇਅ ’ਤੇ ਭਾਰੀ ਵਾਹਨ ਫਸੇ ਹੋਏ ਹਨ।





