ਕਪੂਰਥਲਾ : ਭੁਲੱਥ ਨਗਰ ਪੰਚਾਇਤ ਦਾ ਸਾਬਕਾ ਪ੍ਰਧਾਨ ਸੁਰਜੀਤ ਸਿੰਘ ਨੇ ਖੁਦਕੁਸ਼ੀ ਕਰ ਲਈ। ਮੰਗਲਵਾਰ ਉਨ੍ਹਾਂ ਦੀ ਲਾਸ ਕੁਰਸੀ ’ਤੇ ਮਿਲੀ। ਹੱਥ ’ਚ ਪਿਸਤੌਲ ਸੀ। ਕੋਈ ਖੁਦਕੁਸ਼ੀ ਨੋਟ ਨਹੀਂ ਮਿਲਿਆ। ਦੋ ਦਿਨ ਤੋਂ ਨਜ਼ਰ ਨਾ ਆਉਣ ’ਤੇ ਗੁਆਂਢੀ ਨੇ ਤਾਕੀ ਵਿੱਚੀਂ ਦੇਖਿਆ ਤਾਂ ਮਾਮਲਾ ਖੁੱਲ੍ਹਿਆ। ਸੁਰਜੀਤ ਸਿੰਘ ਮੁਹੱਲਾ ਕਮਰਾਈ ਵਿਚ ਰਹਿੰਦੇ ਸਨ। ਗੁਆਂਢੀ ਰਣਜੀਤ ਸਿੰਘ ਨੇ ਦੱਸਿਆ ਕਿ ਸੁਰਜੀਤ ਸਿੰਘ ਇਕੱਲੇ ਰਹਿੰਦੇ ਸਨ। ਬੇਟੀ ਦਾ ਉਨ੍ਹਾ ਫੋਨ ਨਹੀਂ ਚੁੱਕਿਆ ਤਾਂ ਉਸਨੇ ਗੁਆਂਢੀਆਂ ਨੂੰ ਫੋਨ ਕੀਤਾ। ਗੁਆਂਢੀ ਤੇ ਬੇਟੀ ਕੰਧ ਟੱਪ ਕੇ ਅੰਦਰ ਗਏ ਤਾਂ ਉਹ ਮਰੇ ਮਿਲੇ। ਉਨ੍ਹਾ ਦੇ ਦੋਨੋਂ ਬੇਟੇ ਅਮਰੀਕਾ ਰਹਿੰਦੇ ਹਨ। ਤਿੰਨੇ ਧੀਆਂ ਵੀ ਵਿਆਹੀਆਂ ਹੋਈਆਂ ਹਨ। ਪਹਿਲੀ ਪਤਨੀ ਦੀ ਮੌਤ ਹੋ ਗਈ ਸੀ ਜਦਕਿ ਦੂਜੀ ਛੱਡ ਗਈ ਸੀ। ਕੁਝ ਦਿਨਾਂ ਤੋਂ ਉਹ ਡਿਪ੍ਰੈਸ਼ਨ ਵਿਚ ਚਲ ਰਹੇ ਦੱਸੇ ਗਏ ਹਨ।





