ਡੀ ਆਈ ਜੀ ਇੰਦਰਬੀਰ ਸਿੰਘ ਭਿ੍ਰਸ਼ਟਾਚਾਰ ਮਾਮਲੇ ’ਚ ਨਾਮਜ਼ਦ

0
367

ਚੰਡੀਗੜ੍ਹ : ਵਿਜੀਲੈਂਸ ਨੇ ਫਿਰੋਜ਼ਪੁਰ ਦੇ ਸਾਬਕਾ ਅਤੇ ਜਲੰਧਰ ਪੀ ਏ ਪੀ ਦੇ ਮੌਜੂਦਾ ਡੀ ਆਈ ਜੀ ਇੰਦਰਬੀਰ ਸਿੰਘ ਨੂੰ ਇਕ ਨਸ਼ਾ ਸਪਲਾਇਰ ਤੋਂ 10 ਲੱਖ ਰੁਪਏੇ ਰਿਸ਼ਵਤ ਲੈਣ ਦੇ ਦੋਸ਼ ਹੇਠ ਨਾਮਜ਼ਦ ਕੀਤਾ ਹੈ। ਇਸ ਡੀ ਆਈ ਜੀ ਨੇ ਨਸ਼ਾ ਤਸਕਰ ਦਾ ਨਾਂਅ ਕੇਸ ’ਚ ਸ਼ਾਮਲ ਨਾ ਕਰਨ ਬਦਲੇ ਇਹ ਰਿਸ਼ਵਤ ਲਈ ਸੀ। ਇਹ ਮਾਮਲਾ ਤਰਨ ਤਾਰਨ ਜ਼ਿਲ੍ਹੇ ’ਚ ਭਿਖੀਵਿੰਡ ਥਾਣੇ ਵਿੱਚ ਅੱੈਨ ਡੀ ਪੀ ਐੱਸ ਐਕਟ ਤਹਿਤ ਦਰਜ ਕੀਤਾ ਗਿਆ ਸੀ। ਵਿਜੀਲੈਂਸ ਬਿਊਰੋ ਦੇ ਐੱਸ ਐੱਸ ਪੀ ਅੰਮਿ੍ਰਤਸਰ ਰੇਂਜ ਵਰਿੰਦਰ ਸਿੰਘ ਨੇ ਦੱਸਿਆ ਕਿ ਇੰਦਰਬੀਰ ਸਿੰਘ ਨੂੰ ਕੇਸ ’ਚ ਮੁਲਜ਼ਮ ਵਜੋਂ ਨਾਮਜ਼ਦ ਕੀਤਾ ਗਿਆ ਹੈ ਤੇ ਅਗਲੀ ਜਾਂਚ ਜਾਰੀ ਹੈ। ਪਿਛਲੇ 20 ਜੂਨ ਨੂੰ ਭਿੱਖੀਵਿੰਡ ਥਾਣੇ ਵਿਚ ਸੁਰਜੀਤ ਸਿੰਘ ਖਿਲਾਫ ਕੇਸ ਦਰਜ ਕੀਤਾ ਗਿਆ ਸੀ, ਜਿਸ ਕੋਲੋਂ 900 ਗ੍ਰਾਮ ਅਫੀਮ ਬਰਾਮਦ ਹੋਈ ਸੀ। ਕੇਸ ’ਚ ਪਿਸ਼ੌਰਾ ਸਿੰਘ, ਨਿਸ਼ਾਨ ਸਿੰਘ, ਹੀਰਾ ਸਿੰਘ, ਡੀ ਐੱਸ ਪੀ ਲਖਬੀਰ ਸਿੰਘ ਤੇ ਹੈੱਡ ਕਾਂਸਟੇਬਲ ਰਸ਼ਪਾਲ ਸਿੰਘ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। 6 ਜੁਲਾਈ 2022 ਨੂੰ ਡੀ ਐੱਸ ਪੀ ਲਖਬੀਰ ਸਿੰਘ ਜੋ ਉਸ ਵੇਲੇ ਫਰੀਦਕੋਟ ਵਿਖੇ ਤਾਇਨਾਤ ਸੀ, ਨੂੰ ਪੁਲਸ ਨੇ ਕੇਸ ’ਚ ਗਿ੍ਰਫਤਾਰ ਕੀਤਾ ਸੀ। ਤਰਨ ਤਾਰਨ ਦੇ ਐੱਸ ਐੱਸ ਪੀ ਵੱਲੋਂ ਬਣਾਈ ਐੱਸ ਆਈ ਟੀ ਨੇ ਪਾਇਆ ਕਿ ਸੀਨੀਅਰ ਪੁਲਸ ਅਫਸਰ ਵੀ ਕੇਸ ਵਿਚ ਸ਼ਾਮਲ ਹੈ। ਬਾਅਦ ਵਿਚ ਕੇਸ ਵਿਜੀਲੈਂਸ ਨੂੰ ਦੇ ਦਿੱਤਾ ਗਿਆ ਜਿਸ ਨੇ ਸੀਨੀਅਰ ਅਫਸਰਾਂ ਤੋਂ ਪੁੱਛਗਿੱਛ ਕੀਤੀ ਤੇ ਇੰਦਰਬੀਰ ਸਿੰਘ ਨੂੰ ਕੇਸ ਵਿੱਚ ਨਾਮਜ਼ਦ ਕੀਤਾ ਗਿਆ।

LEAVE A REPLY

Please enter your comment!
Please enter your name here