ਚੰਡੀਗੜ੍ਹ : ਸੁਨੀਲ ਜਾਖੜ ਨੇ ਮੰਗਲਵਾਰ ਪੰਜਾਬ ਭਾਜਪਾ ਪ੍ਰਧਾਨ ਦਾ ਅਹੁਦਾ ਸੰਭਾਲਦਿਆਂ ਕਿਹਾ ਕਿ ਅਕਾਲੀ ਦਲ ਦੇ ਨਾਲ ਗੱਠਜੋੜ ’ਚ ਭਾਜਪਾ ਨੂੰ ਨਿੱਕੇ ਭਰਾ ਵਾਲਾ ਦਰਜਾ ਮਨਜ਼ੂਰ ਨਹੀਂ ਹੋਵੇਗਾ। ਉਨ੍ਹਾ ਕਿਹਾ ਕਿ ਪਾਰਟੀ ਖੁਦ ਮੁਖਤਿਆਰ ਵਜੋਂ ਵਿਚਰੇਗੀ।
ਜਾਖੜ ਨੇ ਕਿਹਾ ਕਿ ਭਾਜਪਾ ਸਾਰੀਆਂ ਸੀਟਾਂ ਆਪਣੇ ਬਲਬੂਤੇ ਲੜੇਗੀ। ਅਕਾਲੀ ਦਲ ਦੇ ਨਿੱਕੇ ਭਰਾ ਵਾਂਗ ਨਹੀਂ ਵਿਚਰੇਗੀ ਤੇ ਉਸ ਨੂੰ ਟੱਕਰ ਦੇਣ ਲਈ ਮੈਦਾਨ ਵਿਚ ਉਤਰੇਗੀ। ਜਾਖੜ ਦੇ ਅਹੁਦਾ ਸੰਭਾਲਣ ਵੇਲੇ ਸਾਬਕਾ ਪ੍ਰਧਾਨ ਅਸ਼ਵਨੀ ਸ਼ਰਮਾ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਮਨਪ੍ਰੀਤ ਸਿੰਘ ਬਾਦਲ ਨਦਾਰਦ ਰਹੇ। ਜਾਖੜ ਨੇ ਭਾਜਪਾ ਦਫਤਰ ’ਚ ਮੰਤਰ ਉਚਾਰਨ ਤੇ ਪੂਜਾ ਪਾਠ ਕਰਾਉਣ ਤੋਂ ਬਾਅਦ ਅਹੁਦਾ ਸੰਭਾਲਿਆ।





