ਸਤਲੁਜ ਦੇ ਪਾਣੀ ਨੇ ਧੁੱਸੀ ਬੰਨ੍ਹ ਤੋੜੇ

0
257

ਜਲੰਧਰ : ਸਤਲੁਜ ਦਰਿਆ ’ਚ ਆਏ ਕਾਫੀ ਪਾਣੀ ਨੇ ਦੋ ਥਾਵਾਂ ਤੋਂ ਬੰਨ੍ਹ ਤੋੜ ਦਿੱਤਾ ਹੈ। ਧੁੱਸੀ ਬੰਨ੍ਹ ’ਚ ਸੋਮਵਾਰ ਅੱੱਧੀ ਰਾਤੇ ਲੱਖੂ ਦੀਆਂ ਛੰਨਾਂ ਅਤੇ ਨਸੀਰਪੁਰ ਤੋਂ ਪਾੜ ਪੈ ਗਿਆ। ਇਕ ਪਾੜ 12.40 ਵਜੇ ਅਤੇ ਦੂਸਰਾ ਪਾੜ 2 ਵਜੇ ਦੇ ਕਰੀਬ ਪਿਆ। ਇਸ ਬੰਨ੍ਹ ਨੂੰ ਬਚਾਉਣ ਲਈ ਲੋਕ ਪਿਛਲੇ ਦੋ ਦਿਨਾਂ ਤੋਂ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਦੀ ਅਗਵਾਈ ਹੇਠ ਲੱਗੇ ਹੋਏ ਸਨ।
ਪਾੜ ਨੂੰ ਪੂਰਨ ਲਈ ਇਲਾਕੇ ਦੇ ਲੋਕ ਡਟ ਗਏ ਸਨ। ਸੰਤ ਸੀਚੇਵਾਲ ਅਤੇ ਕੈਬਨਿਟ ਮੰਤਰੀ ਬਲਕਾਰ ਸਿੰਘ ਨੇ ਪਾੜ ਹੋਰ ਚੌੜਾ ਹੋਣ ਤੋਂ ਬਚਾਉਣ ਲਈ ਲੋਕਾਂ ਨਾਲ ਮਿਲ ਕੇ ਮਿੱਟੀ ਦੇ ਬੋਰੇ ਭਰਨੇ ਸ਼ਰੂ ਕਰ ਦਿੱਤੇ ਸਨ। ਡਰੇਨੇਜ ਵਿਭਾਗ ਨੇ ਦੱਸਿਆ ਕਿ ਰੋਪੜ ਤੋਂ ਹੁਣ ਪਾਣੀ ਘਟ ਕੇ ਮਹਿਜ਼ 27 ਹਜ਼ਾਰ ਕਿਊਸਿਕ ਰਹਿ ਗਿਆ ਹੈ, ਜਦ ਕਿ ਫਿਲੌਰ ਤੋਂ ਸਤਲੁਜ ਵਿਚ ਹੁਣ 1 ਲੱਖ 12 ਹਜ਼ਾਰ ਕਿਊਸਿਕ ਪਾਣੀ ਰਹਿ ਗਿਆ ਹੈ, ਜਦੋਂ ਬੰਨ੍ਹ ਟੁੱਟਿਆ ਸੀ, ਉਦੋ ਤਿੰਨ ਲੱਖ ਕਿਊਸਿਕ ਪਾਣੀ ਸੀ। ਸ਼ਾਹਕੋਟ ਹਲਕੇ ’ਚ ਪਿੰਡ ਮੰਡਾਲਾ ’ਚ ਸਤਲੁਜ ਦਰਿਆ ਦਾ ਬੰਨ੍ਹ ਟੁੱਟਣ ਨਾਲ 150 ਫੁੱਟ ਲੰਮਾ ਪਾੜ ਪੈ ਗਿਆ ਹੈ। ਗਿੱਦੜਪਿੰਡੀ ’ਚ ਬੰਨ੍ਹ ਟੁੱਟਣ ਕਾਰਨ ਕਈ ਪਿੰਡ ਪ੍ਰਭਾਵਤ ਹੋਏ ਹਨ।

LEAVE A REPLY

Please enter your comment!
Please enter your name here