ਮਹਿਲਾ ਕਾਰਕੁਨਾਂ ’ਤੇ ਕੇਸ ਦਰਜ ਕਰਨਾ ਗੈਰ-ਜਮਹੂਰੀ : ਪੰਜਾਬ ਇਸਤਰੀ ਸਭਾ

0
222

ਅੰਮਿ੍ਰਤਸਰਪੰਜਾਬ ਇਸਤਰੀ ਸਭਾ ਦੀ ਸੂਬਾ ਜਨਰਲ ਸਕੱਤਰ ਰਜਿੰਦਰਪਾਲ ਕੌਰ, ਪ੍ਰਧਾਨ ਕੁਸ਼ਲ ਭੌਰਾ ਤੇ ਸਰਪ੍ਰਸਤ ਨਰਿੰਦਰਪਾਲ ਨੇ ਇਕ ਸਾਂਝੇ ਬਿਆਨ ਵਿੱਚ ਮਨੀਪੁਰ ਸਰਕਾਰ ਵੱਲੋਂ ਐੱਨ ਐੱਫ ਆਈ ਡਬਲਿਊ ਦੀ ਕੌਮੀ ਜਨਰਲ ਸਕੱਤਰ ਐਨੀ ਰਾਜਾ, ਸਕੱਤਰ ਨਿਸ਼ਾ ਸਿੱਧੂ ਤੇ ਸੁਪਰੀਮ ਕੋਰਟ ਦੀ ਵਕੀਲ ਦੀਕਸ਼ਾ ਦਿਵੇਦੀ ਉੱਤੇ ਕੇਸ ਦਰਜ ਕਰਨ ਦੀ ਨਿਖੇਧੀ ਕੀਤੀ ਹੈ। ਤਿੰਨ ਕੌਮੀ ਕਾਰਕੁਨਾਂ ਨੇ ਹਿੰਸਾ ਗ੍ਰਸਤ ਰਾਜ ਮਨੀਪੁਰ ਵਿੱਚ ਸਥਿਤੀ ਦਾ ਜਾਇਜ਼ਾ ਲਿਆ। ਉਹ ਪੀੜਤ ਲੋਕਾਂ ਨੂੰ ਮਿਲੀਆਂ ਸਨ ਤੇ ਕੈਂਪਾਂ ਦਾ ਵੀ ਦੌਰਾ ਕੀਤਾ ਸੀ। ਉਹਨਾਂ ਵਾਪਸ ਆ ਕੇ ਸਰਕਾਰ ਕੋਲੋਂ ਮਨੀਪੁਰ ਵਿੱਚ ਸ਼ਾਂਤੀ ਬਹਾਲ ਕਰਵਾਉਣ ਦੀ ਮੰਗ ਕੀਤੀ ਅਤੇ ਪੀੜਤ ਲੋਕਾਂ ਦੀ ਸਹਾਇਤਾ ਵਾਸਤੇ ਮੁਹਿੰਮ ਵੀ ਚਲਾਈ। ਮਨੀਪੁਰ ਪੁਲਸ ਮੁਖੀ ਦੀ ਸ਼ਿਕਾਇਤ ’ਤੇ ਇਹਨਾਂ ਆਗੂਆਂ ’ਤੇ ਕੇਸ ਦਰਜ ਕਰ ਲਿਆ ਗਿਆ ਅਤੇ ਕਿਹਾ ਗਿਆ ਕਿ ਇਹਨਾਂ ਆਗੂਆਂ ਨੇ ਸਰਕਾਰ ’ਤੇ ਦੰਗੇ ਕਰਵਾਉਣ ਦਾ ਦੋਸ਼ ਲਗਾਇਆ ਹੈ ਅਤੇ ਮੁੱਖ ਮੰਤਰੀ ਦੇ ਅਸਤੀਫੇ ਨੂੰ ਡਰਾਮਾ ਦੱਸਿਆ ਹੈ।

LEAVE A REPLY

Please enter your comment!
Please enter your name here