ਨਵੀਂ ਦਿੱਲੀ : ਭਾਰਤ ਅਤੇ ਪਾਕਿਸਤਾਨ ਵਿਚਾਲੇ ਏਸ਼ੀਆ ਕੱਪ ਦਾ ਮੁਕਾਬਲਾ ਸ੍ਰੀਲੰਕਾ ਵਿਚ ਹੋਵੇਗਾ, ਕਿਉਂਕਿ ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਭਾਰਤੀ ਟੀਮ ਪਾਕਿਸਤਾਨ ਦਾ ਦੌਰਾ ਨਹੀਂ ਕਰੇਗੀ। ਆਈ ਪੀ ਐੱਲ ਦੇ ਚੇਅਰਮੈਨ ਅਰੁਣ ਧੂਮਲ ਨੇ ਬੁੱਧਵਾਰ ਇਸ ਦੀ ਪੁਸ਼ਟੀ ਕੀਤੀ। ਧੂਮਲ ਇਸ ਸਮੇਂ ਆਈ ਸੀ ਸੀ ਦੇ ਮੁੱਖ ਕਾਰਜਕਾਰੀਆਂ ਦੀ ਬੈਠਕ ਲਈ ਡਰਬਨ ’ਚ ਹਨ। ਉਨ੍ਹਾ ਕਿਹਾ ਕਿ ਬੀ ਸੀ ਸੀ ਆਈ ਸਕੱਤਰ ਜੈ ਸ਼ਾਹ ਅਤੇ ਪੀ ਸੀ ਬੀ ਮੁਖੀ ਜ਼ਕਾ ਅਸ਼ਰਫ ਨੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇਣ ਲਈ ਵੀਰਵਾਰ ਹੋਣ ਵਾਲੀ ਆਈ ਸੀ ਸੀ ਬੋਰਡ ਦੀ ਮੀਟਿੰਗ ਤੋਂ ਪਹਿਲਾਂ ਮੁਲਾਕਾਤ ਕੀਤੀ ਤੇ ਦੋਵਾਂ ਨੇ ਏਸ਼ੀਆ ਕੱਪ ਦੇ ਪ੍ਰੋਗਰਾਮ ਨੂੰ ਅੰਤਮ ਰੂਪ ਦੇ ਦਿੱਤਾ।




