ਮੋਗਾ ’ਚ ਦਿਨ-ਦਿਹਾੜੇ ਗੋਲੀਆਂ ਮਾਰ ਕੇ ਬਜ਼ੁਰਗ ਦੀ ਹੱਤਿਆ

0
182

ਮੋਗਾ : ਚਾਰ ਨੌਜਵਾਨਾਂ ਨੇ ਐਤਵਾਰ ਇੱਥੇ ਇਕ ਬਜ਼ੁਰਗ ਦੀ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਵਾਰਦਾਤ ਸੀ ਸੀ ਟੀ ਵੀ ਕੈਮਰੇ ਵਿਚ ਕੈਦ ਹੋ ਗਈ, ਜੋ ਕਰੀਬ 12.15 ਵਜੇ ਦੀ ਹੈ। ਸੰਤੋਖ ਸਿੰਘ (60) ਨੂੰ ਤਿੰਨ-ਚਾਰ ਗੋਲੀਆਂ ਮਾਰੀਆਂ ਗਈਆਂ। ਸੰਤੋਖ ਸਿੰਘ ਦੀ ਪਤਨੀ ਮਹਿੰਦਰ ਕੌਰ ਨੇ ਦੱਸਿਆ ਕਿ ਉਹ ਟੀ ਵੀ ਦੇਖ ਰਹੇ ਸਨ। ਦਰਵਾਜ਼ਾ ਖੜਕਿਆ ਤਾਂ ਉਸ ਨੇ ਬਾਹਰ ਦੇਖਿਆ। ਕੁਝ ਨੌਜਵਾਨਾਂ ਨੇ ਉਨ੍ਹਾਂ ਦੇ ਵੱਡੇ ਬੇਟੇ ਦਾ ਨਾਂਅ ਲੈ ਕੇ ਕਿਹਾ ਕਿ ਉਨ੍ਹਾਂ ਨੂੰ ਉਸ ਨੇ ਭੇਜਿਆ ਹੈ। ਏਨੇ ’ਚ ਪਤੀ ਸੰਤੋਖ ਸਿੰਘ ਵੀ ਦਰਵਾਜ਼ੇ ਕੋਲ ਆ ਗਿਆ। ਹਮਲਾਵਰਾਂ ਨੇ ਗੋਲੀਆਂ ਚਲਾ ਕੇ ਉਸ ਨੂੰ ਮੌਕੇ ਉੱਤੇ ਹੀ ਮਾਰ ਦਿੱਤਾ। ਦੱਸਿਆ ਗਿਆ ਹੈ ਕਿ ਹਮਲਾਵਰ ਵਰਨਾ ਕਾਰ ’ਤੇ ਆਏ ਸਨ।
ਕੱਚਾ ਦੁਸਾਂਝ ਰੋਡ ਮੋਗਾ ਦੇ ਰਹਿਣ ਵਾਲੇ ਸੰਤੋਖ ਸਿੰਘ ਦਾ ਬੇਟਾ ਸੁਖਦੇਵ ਸਿੰਘ ਉਰਫ ਸੇਬਾ ਔਜਲਾ ਕਿਸੇ ਅਪਰਾਧਕ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ, ਜਦਕਿ ਛੋਟਾ ਬੇਟਾ ਧਰਮਕੋਟ ਵਿਖੇ ਮਕੈਨਿਕ ਦਾ ਕੰਮ ਕਰਦਾ ਹੈ। ਅਪੁਸ਼ਟ ਖਬਰਾਂ ਮੁਤਾਬਕ ਕਾਤਲ ਸੰਤੋਖ ਸਿੰਘ ਦੇ ਛੋਟੇ ਬੇਟੇ ’ਤੇ ਹਮਲੇ ਦੀ ਤਾਕ ਵਿਚ ਆਏ ਸਨ ਅਤੇ ਉਨ੍ਹਾਂ ਸੰਤੋਖ ਸਿੰਘ ਤੋਂ ਉਸ ਦੇ ਛੋਟੇ ਬੇਟੇ ਮੋਹਣੇ ਬਾਰੇ ਪੁੱਛਿਆ, ਪਰ ਉਹ ਘਰ ਨਾ ਹੋਣ ਕਰਕੇ ਕਾਤਲਾਂ ਨੇ ਸੰਤੋਖ ਸਿੰਘ ’ਤੇ ਹੀ ਗੋਲੀਆਂ ਚਲਾ ਦਿੱਤੀਆਂ। ਮੋਹਣਾ ਵੀ ਕੁਝ ਸਮਾਂ ਪਹਿਲਾਂ ਜੇਲ੍ਹ ’ਚੋਂ ਛੁੱਟ ਕੇ ਆਇਆ ਹੈ।

LEAVE A REPLY

Please enter your comment!
Please enter your name here