ਸਾਂ ਫਰਾਂਸਿਸਕੋ ’ਚ ਖਾਲਿਸਤਾਨ ਸਮਰਥਕਾਂ ਖਿਲਾਫ ਪ੍ਰਦਰਸ਼ਨ

0
179

ਸਾਂ ਫਰਾਂਸਿਸਕੋ (ਅਮਰੀਕਾ)
ਇੱਥੇ ਭਾਰਤੀ ਕੌਂਸਲਖਾਨੇ ’ਚ ਬੀਤੇ ਦਿਨੀਂ ਖਾਲਿਸਤਾਨ ਸਮਰਥਕਾਂ ਵੱਲੋਂ ਸਾੜਫੂਕ ਦੀ ਕੋਸ਼ਿਸ਼ ਕੀਤੇ ਜਾਣ ਮਗਰੋਂ ਵੱਡੀ ਗਿਣਤੀ ’ਚ ਭਾਰਤੀ-ਅਮਰੀਕੀਆਂ ਨੇ ਭਾਰਤ ਨਾਲ ਇੱਕਜੁਟਤਾ ਪ੍ਰਗਟਾਉਣ ਲਈ ਕੌਂਸਲਖਾਨੇ ਸਾਹਮਣੇ ਸ਼ਾਂਤੀਪੂਰਨ ਰੈਲੀ ਕੀਤੀ। ਖਾਲਿਸਤਾਨ ਸਮਰਥਕਾਂ ਨੇ 2 ਜੁਲਾਈ ਨੂੰ ਟਵਿੱਟਰ ’ਤੇ ਪੋਸਟ ਕੀਤੀ ਇੱਕ ਵੀਡੀਓ ’ਚ ਸਾਂ ਫਰਾਂਸਿਸਕੋ ’ਚ ਭਾਰਤੀ ਕੌਂਸਲਖਾਨੇ ’ਚ ਅਗਜ਼ਨੀ ਦੀ ਘਟਨਾ ਦਿਖਾਈ ਸੀ। ਬੀਤੇ ਦਿਨ ਸਾਂ ਫਰਾਂਸਿਸਕੋ ਅਤੇ ਇਸ ਦੇ ਨੇੜਲੇ ਖੇਤਰਾਂ ਤੋਂ ਵੱਡੀ ਗਿਣਤੀ ’ਚ ਭਾਰਤੀ-ਅਮਰੀਕੀਆਂ ਨੇ ਭਾਰਤ ਦੀ ਹਮਾਇਤ ਕੀਤੀ ਅਤੇ ਹਾਲੀਆ ਹਿੰਸਕ ਕਾਰਵਾਈਆਂ ਖਿਲਾਫ ਕੌਂਸਲਖਾਨੇ ਦੇ ਬਾਹਰ ਸ਼ਾਂਤੀਪੂਰਨ ਰੈਲੀ ਕੀਤੀ। ਪ੍ਰਦਰਸ਼ਨਕਾਰੀਆਂ ਨੇ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਨਿਆਂ ਦੇ ਕਟਹਿਰੇ ’ਚ ਖੜ੍ਹੇ ਕਰਨ ਦੀ ਮੰਗ ਕੀਤੀ। ਦੱਸਣਯੋਗ ਹੈ ਕਿ ਭਾਰਤ ਨੇ ਕੈਨੇਡਾ, ਬਰਤਾਨੀਆ ਅਤੇ ਅਮਰੀਕਾ ਵਰਗੇ ਆਪਣੇ ਭਾਈਵਾਲ ਦੇਸ਼ਾਂ ਨੂੰ ਕਿਹਾ ਹੈ ਕਿ ਉਹ ਕੱਟੜਪੰਥੀ ਖਾਲਿਸਤਾਨੀ ਵਿਚਾਰਧਾਰਾ ਨੂੰ ਤਵੱਜੋ ਨਾ ਦੇਣ, ਕਿਉਂਕਿ ਇਹ ਦੁਵੱਲੇ ਸਬੰਧਾਂ ਲਈ ਚੰਗੀ ਨਹੀਂ ਹੈ।

LEAVE A REPLY

Please enter your comment!
Please enter your name here