ਜੋਗਿੰਦਰ ਸਿੰਘ ਅਕਾਲਗੜ੍ਹ ਨੂੰ ਅੰਤਮ ਵਿਦਾਇਗੀ

0
186

ਕਪੂਰਥਲਾ : ਮਜ਼ਦੂਰ ਹਲਕਿਆਂ ਅੰਦਰ ਇਹ ਖਬਰ ਗਹਿਰੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬ ਖੇਤ ਮਜ਼ਦੂਰ ਸਭਾ ਦਾ ਮੁੱਢ ਬੰਨ੍ਹਣ ਵਾਲਿਆ ਵਿੱਚੋਂ ਨਿਧੜਕ ਆਗੂ ਬੀ ਕੇ ਐੱਮ ਯੂ ਦੇ ਜਨਰਲ ਕੌਂਸਲ ਮੈਂਬਰ ਰਹੇ ਕਾਮਰੇਡ ਜੋਗਿੰਦਰ ਸਿੰਘ ਅਕਾਲਗੜ੍ਹ 28 ਜੁਲਾਈ ਸ਼ੁੱਕਰਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਉਮਰ ਦੇ ਨੌਵੇਂ ਦਹਾਕੇ ਵਿੱਚ ਸਨ। ਨਮ ਅੱਖਾਂ ਨਾਲ ਉਹਨਾਂ ਦਾ ਅੰਤਮ ਸੰਸਕਾਰ ਉਹਨਾ ਦੇ ਪਿੰਡ ਅਕਾਲਗੜ੍ਹ ਵਿਖੇ ਕਰ ਦਿੱਤਾ ਗਿਆ।
ਉੁਹਨਾ ਦੀ ਅੰਤਮ ਯਾਤਰਾ ਸਮੇਂ ਸੀ ਪੀ ਆਈ ਨਵਾਂਸ਼ਹਿਰ ਦੇ ਜ਼ਿਲ੍ਹਾ ਸਕੱਤਰ ਸੁਤੰਤਰ ਕੁਮਾਰ, ਸੀ ਪੀ ਆਈ ਜਲੰਧਰ ਦੇ ਜ਼ਿਲ੍ਹਾ ਸਕੱਤਰ ਰਸ਼ਪਾਲ ਸਿੰਘ ਕੈਲੇ, ਪੰਜਾਬ ਖੇਤ ਮਜ਼ਦੂਰ ਸਭਾ ਜਲੰਧਰ ਦੇ ਜ਼ਿਲ੍ਹਾ ਸਕੱਤਰ ਵੀਰ ਕੁਮਾਰ ਕਰਤਾਰਪੁਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਆਗੂ ਅਮਰਜੀਤ ਸਿੰਘ ਮੇਹਲੀ, ਮਹਿੰਦਰ ਪਾਲ ਸਿੰਘ ਫਗਵਾੜਾ, ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਜਸਵਿੰਦਰ ਸਿਘ ਭੰਗਲ ਨੇ ਲਾਲ ਝੰਡਾ ਪਾ ਕੇ ਉਹਨਾ ਨੂੰ ਅੰਤਿਮ ਵਿਦਾਇਗੀ ਦਿੱਤੀ। ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਜਨਰਲ ਸਕੱਤਰ ਗੁਲਜ਼ਾਰ ਸਿੰਘ ਗੋਰੀਆ, ਪੰਜਾਬ ਖੇਤ ਮਜ਼ਦੂਰ ਸਭਾ ਦੇ ਜਨਰਲ ਸਕੱਤਰ ਦੇਵੀ ਕੁਮਾਰੀ ਸਰਹਾਲੀ ਕਲਾਂ, ਕਿ੍ਰਸ਼ਨ ਚੌਹਾਨ, ਨਾਨਕ ਚੰਦ ਬਜਾਜ, ਰਿਸ਼ੀਪਾਲ ਖੁੱਬਣ, ਗਿਆਨ ਸੈਦਪੁਰੀ, ਪ੍ਰੀਤਮ ਸਿੰਘ ਨਿਆਮਤਪੁਰ, ਸੁਖਦੇਵ ਸਿੰਘ ਕੋਟ ਧਰਮ ਚੰਦ ਕਲਾਂ ਅਤੇ ਸੂਬਾ ਵਰਕਿੰਗ ਕਮੇਟੀ ਨੇ ਉਹਨਾ ਦੇ ਦੇਹਾਂਤ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਕਿਹਾ ਕਿ ਕਾਮਰੇਡ ਜੋਗਿੰਦਰ ਸਿੰਘ ਦੀ ਮੌਤ ਨਾਲ ਜਿਥੇ ਪਰਵਾਰ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ, ਉਥੇ ਪੰਜਾਬ ਦੇ ਕਿਰਤੀਆਂ ਦਾ ਕਾਫ਼ਲਾ ਵੀ ਇੱਕ ਸਹਿਯੋਗੀ ਤੋਂ ਵਿਰਲਾ ਹੋ ਗਿਆ ਹੈ। ਕਾਮਰੇਡ ਜੋਗਿੰਦਰ ਸਿੰਘ ਨਮਿਤ ਅੰਤਿਮ ਅਰਦਾਸ 7 ਅਗਸਤ ਨੂੰ ਅੰਬੇਡਕਰ ਭਵਨ ਅਕਾਲਗੜ੍ਹ ਵਿਖੇ ਹੋਵੇਗੀ।

LEAVE A REPLY

Please enter your comment!
Please enter your name here