ਬੇਂਗਲੁਰੂ : ਮੱਧ ਪ੍ਰਦੇਸ਼ ਨੇ ਪੰਜਵੇਂ ਅਤੇ ਆਖਰੀ ਦਿਨ ਐਤਵਾਰ ਤਕੜੀ ਟੀਮ ਮੁੰਬਈ ਨੂੰ ਛੇ ਵਿਕਟਾਂ ਨਾਲ ਹਰਾ ਕੇ ਪਹਿਲੀ ਵਾਰ ਰਣਜੀ ਟਰਾਫੀ ਦਾ ਖਿਤਾਬ ਆਪਣੇ ਨਾਂਅ ਕਰ ਕੇ ਇਤਿਹਾਸ ਰਚ ਦਿੱਤਾ | ਕੋਚ ਚੰਦਰਕਾਂਤ ਪੰਡਤ 23 ਸਾਲ ਪਹਿਲਾਂ ਇਸੇ ਮੈਦਾਨ ‘ਤੇ ਰਣਜੀ ਟਰਾਫੀ ਦਾ ਖਿਤਾਬ ਗੁਆ ਚੁੱਕੇ ਸਨ, ਪਰ ਇਸ ਵਾਰ ਉਹ ਚੈਂਪੀਅਨ ਟੀਮ ਦਾ ਹਿੱਸਾ ਬਣਨ ‘ਚ ਕਾਮਯਾਬ ਰਹੇ | ਆਖਰੀ ਦਿਨ ਮੁੰਬਈ ਦੀ ਟੀਮ ਦੂਜੀ ਪਾਰੀ ‘ਚ 269 ਦੌੜਾਂ ‘ਤੇ ਆਊਟ ਹੋ ਗਈ ਅਤੇ ਮੱਧ ਪ੍ਰਦੇਸ਼ ਨੂੰ 108 ਦੌੜਾਂ ਦਾ ਟੀਚਾ ਦਿੱਤਾ, ਜਿਸ ਨੂੰ ਟੀਮ ਨੇ ਚਾਰ ਵਿਕਟਾਂ ਗੁਆ ਕੇ ਹਾਸਲ ਕਰ ਲਿਆ |