ਮੁਹਾਲੀ (ਗੁਰਜੀਤ ਬਿੱਲਾ)-ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਕੰਪਾਰਟਮੈਂਟ, ਰੀਅਪੀਅਰ (ਸਮੇਤ ਓਪਨ ਸਕੂਲ) ਅਨੁਪੂਰਕ, ਵਾਧੂ ਵਿਸ਼ਾ ਦੀਆਂ ਪ੍ਰੀਖਿਆਵਾਂ ਲਈ ਸ਼ਡਿਊਲ ਜਾਰੀ ਕਰ ਦਿੱਤਾ ਗਿਆ ਹੈ। ਜਿਹੜੇ ਪ੍ਰੀਖਿਆਰਥੀ ਦਸਵੀਂ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਕੰਪਾਰਟਮੈਂਟ, ਰੀਅਪੀਅਰ ਦੀਆਂ ਪ੍ਰੀਖਿਆਵਾਂ ਵੱਖ-ਵੱਖ ਕਾਰਨਾਂ ਕਰਕੇ ਦੇਣ ਤੋਂ ਰਹਿ ਗਏ ਸਨ, ਉਨ੍ਹਾਂ ਦੀ ਮੁੜ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ ਤੱਕ ਬੋਰਡ ਵੱਲੋਂ ਸਥਾਪਤ ਪ੍ਰੀਖਿਆ ਕੇਂਦਰਾਂ ਵਿੱਚ ਕਰਵਾਈ ਜਾਵੇਗੀ। ਦਸਵੀਂ ਸ਼ੇ੍ਰਣੀ ਦੀ ਪ੍ਰੀਖਿਆ 11 ਅਗਸਤ ਤੋਂ 4 ਸਤੰਬਰ ਤੱਕ ਅਤੇ ਬਾਰ੍ਹਵੀਂ ਸ਼੍ਰੇਣੀ ਦੀ ਪ੍ਰੀਖਿਆ 11 ਅਗਸਤ ਤੋਂ 6 ਸਤੰਬਰ ਤੱਕ (ਸਵੇਰ ਦੇ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ ਸਵਾ ਇਕ ਵਜੇ ਤੱਕ) ਕਰਵਾਈ ਜਾਵੇਗੀ।