ਨਵੀਂ ਦਿੱਲੀ : ਸਰਕਾਰੀ ਅੰਕੜਿਆਂ ਅਨੁਸਾਰ ਦੇਸ਼ ’ਚ ਅਨੁਸੂਚਿਤ ਜਨਜਾਤੀ ਖੇਤਰਾਂ ’ਚ ਲਗਭਗ 44 ਫੀਸਦੀ ਪੇਂਡੂ ਪਰਵਾਰਾਂ ਨੂੰ ਹਾਲੇ ਤੱਕ ਪਾਣੀ ਦਾ ਕੁਨੈਕਸ਼ਨ ਨਹੀਂ ਮਿਲਿਆ। ਜਲ ਸ਼ਕਤੀ ਮੰਤਰੀ ਪ੍ਰਲਾਦ ਸਿੰਘ ਪਟੇਲ ਨੇ ਰਾਜ ਸਭਾ ’ਚ ਇੱਕ ਸਵਾਲ ਦੇ ਲਿਖਤੀ ਜਵਾਬ ’ਚ ਸੋਮਵਾਰ ਕਿਹਾ ਕਿ 2.17 ਕਰੋੜ (55.3 ਫੀਸਦੀ) ਪੇਂਡੂ ਆਦਿਵਾਸੀ ਘਰਾਂ ’ਚੋਂ 1.2 ਕਰੋੜ ਦੇ ਕੋਲ ਪੀਣ ਵਾਲੇ ਪਾਣੀ ਦਾ ਕੁਨੈਕਸ਼ਨ ਹੈ। ਕੇਂਦਰੀ ਮੰਤਰੀ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਝਾਰਖੰਡ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਪੱਛਮ ਬੰਗਾਲ ਦੇ ਅੱਧੇ ਤੋਂ ਵੱਧ ਆਦਿਵਾਸੀ ਪਰਵਾਰਾਂ ਨੂੰ ਪਾਣੀ ਦਾ ਇੰਤਜ਼ਾਰ ਹੈ। ਦੇਸ਼ ਦੇ ਹਰ ਪੇਂਡੂ ਪਰਵਾਰ ਨੂੰ 2024 ਤੱਕ ਪੀਣ ਯੋਗ ਪਾਣੀ ਦੀ ਅਪੂਰਤੀ ਕਰਨ ਲਈ ਕੇਂਦਰ ਸਰਕਾਰ ਸੂਬਿਆਂ ਦੇ ਨਾਲ ਸਾਂਝੇਦਾਰੀ ’ਚ ਜਲ ਜੀਵਨ ਮਿਸ਼ਨ ਦੇ ਤਹਿਤ ਹਰ ਘਰ ’ਚ ਜਲ ਯੋਜਨਾ ਨੂੰ ਲਾਗੂ ਕਰ ਰਹੀ ਹੈ। ਇੱਕ ਹੋਰ ਸਵਾਲ ਦੇ ਜਵਾਬ ’ਚ ਜਲ ਸ਼ਕਤੀ ਰਾਜ ਮੰਤਰੀ ਵਿਸ਼ੇਸ਼ਰ ਨੇ ਕਿਹਾ ਕਿ ਕੇਂਦਰੀ ਜਲ ਕਮਿਸ਼ਨ ਹਫਤਾਵਰ ਦੇ ਅਧਾਰ ’ਤੇ ਦੇਸ਼ ਦੀਆਂ 146 ਮਹੱਤਵਪੂਰਨ ਨਦੀਆਂ ਦੀ ਨਿਗਰਾਨੀ ਕਰਦਾ ਹੈ ਅਤੇ ਹਰ ਵੀਰਵਾਰ ਹਫ਼ਤੇ ਬਾਅਦ ਇਸ ਬਾਰੇ ਦੱਸਿਆ ਜਾਂਦਾ ਹੈ।