ਆਈ ਟੀ ਕੰਪਨੀ ਦੇ ਨਾਂਅ ’ਤੇ ਚੱਲ ਰਹੇ ਗੋਰਖਧੰਦੇ ਦਾ ਪਰਦਾ ਫਾਸ਼, 12 ਗਿ੍ਰਫਤਾਰ

0
338

ਮੁਹਾਲੀ (ਗੁਰਜੀਤ ਬਿੱਲਾ)
ਡਾ. ਸੰਦੀਪ ਕੁਮਾਰ ਗਰਗ ਐੱਸ ਐੱਸ ਪੀ ਮੁਹਾਲੀ ਨੇ ਦੱਸਿਆ ਕਿ ਥਾਣਾ ਫੇਸ 1, ਮੋਹਾਲੀ ਵੱਲੋ ਆਈ ਟੀ ਕੰਪਨੀ ਦੀ ਆੜ ਵਿੱਚ ਚੱਲ ਰਹੇ ਇੱਕ ਕਾਲ ਸੈਂਟਰ ਦਾ ਪਰਦਾ ਫਾਸ਼ ਕਰਦੇ ਹੋਏ 12 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਹੈ। ਉਨ੍ਹਾ ਦੱਸਿਆ ਕਿ ਕਪਤਾਨ ਪੁਲਸ (ਟ੍ਰੈਫਿਕ), ਐੱਸ ਏ ਐੱਸ ਨਗਰ ਹਰਿੰਦਰ ਸਿੰਘ ਮਾਨ ਪੀ ਪੀ ਐੱਸ ਦੀ ਅਗਵਾਈ ਹੇਠ ਇੰਸ: ਰਜਨੀਸ਼ ਚੌਧਰੀ ਮੁੱਖ ਅਫਸਰ, ਥਾਣਾ ਫੇਸ 01 ਮੁਹਾਲੀ ਅਤੇ ਉਨ੍ਹਾ ਦੀ ਟੀਮ ਨੇ ਇਸ ਗਰੋਹ ਦਾ ਪਰਦਾ ਫਾਸ਼ ਕੀਤਾ।
ਡਾ. ਗਰਗ ਨੇ ਦੱਸਿਆ ਕਿ 27 ਜੁਲਾਈ ਨੂੰ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਪਲਾਟ ਨੰਬਰ ਡੀ-176, ਇੰਡ: ਏਰੀਆ, ਫੇਸ 8 ਬੀ, ਮੁਹਾਲੀ ਵਿਖੇ ਬਿਲਡਿੰਗ ਦੀ ਤੀਸਰੀ ਮੰਜ਼ਲ ’ਤੇ ਇਕ ਆਈ ਟੀ ਕੰਪਨੀ ਦੀ ਆੜ ਵਿੱਚ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰ ਰਹੇ ਹਨ, ਜਿਸ ’ਤੇ ਮੁਕੱਦਮਾ ਦਰਜ ਕਰਕੇ ਮੁਲਜ਼ਮਾਂ ਨੂੰ ਗਿ੍ਰਫਤਾਰ ਕੀਤਾ ਗਿਆ। ਇਹਨਾਂ ਦਾ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਮੁਲਜ਼ਮਾਂ ’ਚ ਰੋਹਿਤ ਚੇਚੀ,ਯੁਵਰਾਜ ਸਲਾਰੀਆ, ਦੇਵਿੰਦਰ ਕੁਮਾਰ, ਕਾਰਤਿਕ ਸ਼ਰਮਾ, ਬਲਜਿੰਦਰ ਸਿੰਘ, ਨਮਨ ਸੂਰੀ, ਦੇਵ ਕੁਮਾਰ, ਮੋਹਿਤ ਕੁਮਾਰ, ਇਰਫਾਨ ਭੱਟ, ਪ੍ਰਸ਼ਾਂਤ ਸ਼ਰਮਾ, ਦਰਸ਼ਨਦੀਪ ਸਿੰਘ ਤੇ ਵਿਕਰਮ ਸਿੰਘ ਸ਼ਾਮਲ ਹਨ। ਇਨ੍ਹਾਂ ਵੱਲੋਂ ਉਕਤ ਪਲਾਟ ਵਿੱਚ ਵਿਖਾਵੇ ਦੇ ਤੌਰ ’ਤੇ ਲੋਜਿਸਟਿਕ ਸੰਬੰਧੀ ਕੰਪਨੀ ਚਲਾਈ ਜਾ ਰਹੀ ਸੀ, ਜਿਸ ਦੀ ਆੜ ਵਿੱਚ ਇਹ ਫਰਜ਼ੀ ਕਾਲ ਸੈਂਟਰ ਚਲਾ ਰਹੇ ਸਨ। ਇਨ੍ਹਾਂ ਵੱਲੋਂ ਆਪਣੇ ਆਪ ਨੂੰ ‘ਪੇ ਪਾਲ’ ਕੰਪਨੀ ਦੇ ਕਰਮਚਾਰੀ ਦਰਸਾ ਕੇ ਜਾਲ੍ਹੀ ਈ-ਮੇਲ ਯੂ ਐੱਸ ਏ (ਵਿਦੇਸ਼) ਦੇ ਲੋਕਾਂ ਨੂੰ ਭੇਜੀ ਜਾਦੀ ਸੀ ਅਤੇ ਈ-ਮੇਲ ਵਿਚ ਲਿਖਿਆ ਜਾਂਦਾ ਹੈ ਕਿ ਆਪ ਜੀ ਦਾ ‘ਪੇ ਪਾਲ’ ਅਕਾਊਂਟ ਬਲਾਕ ਕਰ ਦਿਤਾ ਗਿਆ ਹੈ। ਉਸ ਨੂੰ ਖੁੱਲ੍ਹਵਾਉਣ ਲਈ ਸਾਡੇ ਟੋਲ ਫਰੀ ਨੰਬਰ ’ਤੇ ਸੰਪਰਕ ਕਰੋ। ਜਦੋਂ ਉਹ ਲੋਕ ਇਨ੍ਹਾਂ ਵੱਲੋਂ ਦਿੱਤੇ ਗਏ ਟੋਲ ਫਰੀ ਨੰਬਰ ’ਤੇ ਕਾਲ ਕਰਦੇ ਹਨ ਤਾਂ ਉਨ੍ਹਾਂ ਲੋਕਾਂ ਨੂੰ ‘ਪੇ ਪਾਲ’ ਅਕਾਊਂਟ ਦੁਬਾਰਾ ਚਾਲੂ ਕਰਨ ਲਈ ਇਹ ਵਿਅਕਤੀ ‘ਪੇ ਪਾਲ’ ਦੇ ਨਾਂਅ ’ਤੇ ਭਾਰੀ ਮਾਤਰਾ ਵਿੱਚ ਚਾਰਜ ਵਸੂਲ ਕਰਨ ਦੇ ਨਾਂਅ ’ਤੇ ਠੱਗੀ ਮਾਰਦੇ ਸਨ। ਇਸ ਤਰ੍ਹਾਂ ਇਹ ਬਹੁਤ ਸਾਰੇ ਭੋਲੇ-ਭਾਲੇ ਲੋਕਾਂ ਨਾਲ ਠੱਗੀਆਂ ਮਾਰਦੇ ਆ ਰਹੇ ਸਨ। ਇਨ੍ਹਾਂ ਪਾਸੋਂ ਮੋਬਾਇਲ ਫੋਨ ਤੇ 12 ਕੰਪਿਊਟਰ ਸੈੱਟ ਫੜੇ ਗਏ ਹਨ।

LEAVE A REPLY

Please enter your comment!
Please enter your name here